ਭਾਰਤੀ ਜਲਗਾਹਾਂ ਦਾ ਬਚਿਆ ਹੋਇਆ ਤੇ ਸੰਕਟਗ੍ਰਸਤ 33% ਹਿੱਸਾ, ਬਚਾਉਣ ਲਈ ਇੱਕਜੁੱਟ ਹੋਣਾ ਸਮੇਂ ਦੀ ਮੁੱਖ ਲੋੜ ਹੈ; ਮਨਿੰਦਰ ਕੌਰ
ਫਰੀਦਕੋਟ 13 ਫਰਵਰੀ ( ਪਰਵਿੰਦਰ ਸਿੰਘ ਕੰਧਾਰੀ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਮਨਿੰਦਰ ਕੌਰ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਰੱਤੀ ਰੋੜੀ ਡੱਗੋ ਡੱਗੋ ਰੋਮਾਣਾ ਵਿਖੇ ਵਿਸ਼ਵ ਜਲਗਾਹ ਪੰਦਰਵਾੜਾ ਮਨਾਇਆ ਗਿਆ। ਇਸ ਦੌਰਾਨ ਜਿੱਥੇ ਵਿਦਿਆਰਥੀਆਂ ਨੂੰ ਜਲਗਾਹਾਂ ਦੀ ਮਹੱਤਤਾ ਬਾਰੇ ਚੇਤੰਨਤਾ ਪੈਦਾ ਕਰਨ ਦੇ ਮੰਤਵ ਨਾਲ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ, ਉੱਥੇ ਵਿਦਿਆਰਥੀਆਂ ਲਈ ਪੇਂਟਿੰਗ, ਸਲੋਗਨ, ਪੋਸਟਰ ਮੇਕਿੰਗ ਅਤੇ ਭਾਸ਼ਣ ਪ੍ਰਤੀਯੋਗਤਾਵਾਂ ਵੀ ਕਰਵਾਈਆਂ ਗਈਆਂ।ਇਸ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਮਨਿੰਦਰ ਕੌਰ ਨੇ ਜਲਗਾਹਾਂ ਨੂੰ ਵੰਡਰਲੈਂਡ ਜਾਂ ਕੁਦਰਤੀ ਕ੍ਰਿਸ਼ਮੇ ਦਾ ਦਰਜਾ ਦਿੰਦੇ ਹੋਏ ਦੱਸਿਆ ਕਿ 1997 ਤੋਂ ਸ਼ੁਰੂ ਹੋ ਕੇ ਇਹ ਦਿਵਸ ਹਰ ਸਾਲ 2 ਫਰਵਰੀ ਨੂੰ ਮਨਾਇਆ ਜਾਂਦਾ ਹੈ ਜਿਸ ਦਾ ਇਸ ਸਾਲ ਦਾ ਥੀਮ ਹੈ "ਸਾਡੇ ਸਾਂਝੇ ਭਵਿੱਖ ਲਈ ਜਲਗਾਹਾਂ ਬਚਾਉਣਾ" ।
ਜਲਗਾਹਾਂ ਨੂੰ ਤੀਵਰ ਗਤੀ ਨਾਲ ਬਚਾਉਣ ਦੀ ਗੰਭੀਰਤਾ ਦੇ ਮੱਦੇ ਨਜ਼ਰ ਇਸ ਸਾਲ ਇਹ ਦਿਵਸ 2 ਫਰਵਰੀ ਤੋਂ 20 ਫਰਵਰੀ ਤੱਕ ਵਿਸ਼ਵ ਭਰ ਵਿੱਚ ਮਨਾਇਆ ਜਾ ਰਿਹਾ ਹੈ, ਤਾਂ ਜੋ ਪ੍ਰਵਾਸੀ ਪੰਛੀਆਂ, ਕੀਟਾਂ, ਘੋਗਿਆਂ ਮੱਛੀਆਂ, ਮੁਰਗਾਬੀਆਂ, ਕੱਛੂ ਕੁੰਮਾ ਸਾਂਬਰ, ਚੱਕੀਰਾਹਾ, ਥਣ ਧਾਰੀ ਜੀਵਾਂ ਅਤੇ ਹੋਰ ਜਲੀ ਜੀਵ ਜੰਤੂਆਂ ਨੂੰ ਰੈਣ ਬਸੇਰਾ ਪ੍ਰਦਾਨ ਕਰਨ ਵਾਲੀਆਂ, ਇਹ ਜਲਗਾਹਾਂ ਅਤੇ ਇਥੇ ਉੱਗਣ ਵਾਲੇ ਟਾਲੀ, ਕਿੱਕਰ, ਅੰਬ, ਖਜੂਰ ਨਿਮ, ਭਰਿੰਗਰਾਜ ਅਤੇ ਧਰੇਕ ਆਦਿ ਡਾਕਟਰੀ ਮਹੱਤਾ ਵਾਲੀਆਂ ਜੜੀ ਬੂਟੀਆਂ ਨੂੰ ਬਚਾਇਆ ਜਾ ਸਕੇ। ਉਹਨਾਂ ਦੱਸਿਆ ਕਿ ਰੱਤੀ ਰੋੜੀ ਦੇ ਨੇੜਲੇ ਪਿੰਡ ਦਾਨਾ ਰੋਮਾਣਾ ਵਿਖੇ ਵੀ ਕਿਸੇ ਸਮੇਂ ਛੱਪੜਾਂ ਤੇ ਸਾਈਬੇਰੀਆ ਤੋਂ ਪ੍ਰਵਾਸੀ ਪੰਛੀ ਆ ਕੇ ਰੈਣ ਬਸੇਰਾ ਕਰਦੇ ਸਨ, ਪਰ ਮਨੁੱਖੀ ਵੱਸ ਪੈ ਕੇ ਇਹ ਛੱਪੜ ਹੁਣ ਖਤਮ ਹਨ, ਸੋ, ਕਿਉਂਕਿ ਜਲਗਾਹਾਂ, ਪੇਂਡੂ, ਸਮਾਜਿਕ ਅਤੇ ਸਭਿਆਚਾਰਕ ਵਿਰਾਸਤ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਖੇਤਰੀ ਵਾਤਾਵਰਨ ਦਾ ਅਨਿੱਖੜਵਾਂ ਅੰਗ ਹਨ, ਪਾਣੀ ਨੂੰ ਸਾਫ ਕਰਦੀਆਂ ਹਨ, ਪ੍ਰਕਿਰਤੀ ਵਿੱਚ ਸਫਾਈ ਦੇ ਸਰੋਤ ਹੋਣ ਕਰਕੇ ਇਹ ਗੁਰਦਿਆਂ ਵਾਂਗ ਕੰਮ ਕਰਦੀਆਂ ਹਨ, ਮੀਂਹ ਲਿਆਉਣ ਵਿੱਚ ਮਦਦਗਾਰ ਹਨ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਪ੍ਰਦਾਨ ਕਰਦੀਆਂ ਹਨ, ਅਤੇ ਸੈਰ ਸਪਾਟੇ ਲਈ ਪ੍ਰਮੁੱਖ ਕੇਂਦਰ ਹਨ। ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਹੰਭਲਾ ਮਾਰ ਕੇ ਜਲਗਾਹਾਂ ਵਿਚਲੀ ਸਫਾਈ ਕਰਕੇ, ਪਿੰਡਾਂ ਦੇ ਛੱਪੜਾਂ ਨੂੰ ਮੁੜ ਸੁਰਜੀਤ ਕਰਕੇ, ਜਲਗਾਹਾਂ ਦੇ ਪ੍ਰਦੂਸ਼ਣ ਤੇ ਰੋਕ ਲਗਾਉਣ ਦੀ ਲੋੜ ਹੈ।ਇਸੇ ਤਰ੍ਹਾਂ ਪ੍ਰੀਤੀ ਗੋਇਲ ਸਾਇੰਸ ਅਧਿਆਪਕਾ ਨੇ ਵਿਦਿਆਰਥੀਆਂ ਨੂੰ ਜਲਗਾਹਾਂ ਦੀਆਂ ਕਿਸਮਾਂ ਅਤੇ ਜਲਗਾਹਾਂ ਦੀਆਂ ਵਿਭਿੰਨਤਾਵਾਂ ਦਾ ਕਿੰਨੇ ਫੀਸਦੀ ਹਿੱਸਾ ਹੁਣ ਤੱਕ ਵਿਸ਼ਵ, ਭਾਰਤ ਅਤੇ ਪੰਜਾਬ ਵਿੱਚ ਮੌਜੂਦ ਹੈ ਇਸ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਸ ਤਰ੍ਹਾਂ ਇਹ ਪਾਣੀ ਨੂੰ ਸ਼ੁੱਧ ਕਰਦੀਆਂ ਹਨ, ਹੜਾਂ ਦੇ ਆਉਣ ਸਮੇਂ ਪਾਣੀ ਦੇ ਪੱਧਰ ਨੂੰ ਬਣਾ ਕੇ ਹੜਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਦੀਆਂ ਹਨ, ਕੁਦਰਤੀ ਸਪੰਜ ਦੇ ਤੌਰ ਤੇ ਕੰਮ ਕਰਦੀਆਂ ਹਨ, ਜੈਵਿਕ ਵਿਭਿੰਨਤਾ ਦੀਆਂ 400 ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਹਨ ਜੋ ਕਿ ਆਪਣੇ ਆਪ ਵਿੱਚ ਇੱਕ ਕੁਦਰਤੀ ਕਰਿਸ਼ਮਾ ਹੈ। ਵਿਦਿਆਰਥੀਆਂ ਨੂੰ ਜਲਗਾਹਾਂ ਬਾਰੇ ਜਾਗਰੂਕਤਾ ਹੋਰ ਵਧਾਉਣ ਲਈ ਕਰਵਾਈ ਗਈ ਕਰਵਾਏ ਗਏ ਪੇਂਟਿੰਗ, ਪੋਸਟਰ, ਸਲੋਗਨ ਅਤੇ ਭਾਸ਼ਣ ਪ੍ਰਤਿਯੋਗਿਤਾ ਵਿੱਚ ਕ੍ਰਮਵਾਰ ਪ੍ਰੀਤਮ ਸਿੰਘ, ਕੁਲਵੀਰ ਕੌਰ ਅਤੇ ਤਾਜਪ੍ਰੀਤ ਸਿੰਘ; ਸਲੋਗਨ ਰਾਈਟਿੰਗ ਵਿੱਚ ਦਿਲਰਾਜ ਸਿੰਘ, ਸਿਮਰਜੀਤ ਕੌਰ ਅਤੇ ਅਮਨਦੀਪ ਸਿੰਘ; ਭਾਸ਼ਣ ਪ੍ਰਤੀਯੋਗਿਤਾ ਵਿੱਚ ਐਸ਼ਪ੍ਰੀਤ ਸਿੰਘ ਸੁਖਮਨਦੀਪ ਸਿੰਘ ਅਤੇ ਪ੍ਰੀਤਮ ਸਿੰਘ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਲਗਭਗ 80 ਤੋਂ ਵੱਧ ਵਿਦਿਆਰਥੀਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਵੱਧ ਚੜ ਕੇ ਭਾਗ ਲਿਆ। ਸਮਾਰੋਹ ਦੇ ਅੰਤ ਵਿੱਚ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਰੋਚਕ ਇਨਾਮ ਦੇ ਕੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਜਲਗਾਹਾਂ ਨੂੰ ਬਚਾਉਣ ਦਾ ਪ੍ਰਣ ਵੀ ਲਿਆ ਗਿਆ।