ਗੁਰਦਾਸਪੁਰ: ਨਵੇਂ ਚੁਣੇ ਗਏ ਕੌਂਸਲਰ ਵਰੁਣ ਸ਼ਰਮਾ ਨੇ ਚੁੱਕੀ ਸਹੁੰ
ਰੋਹਿਤ ਗੁਪਤਾ
ਗੁਰਦਾਸਪੁਰ, 13 ਫਰਵਰੀ 2025- ਸ਼ਹਿਰ ਦੇ ਵਾਰਡ ਨੰਬਰ 16 ਤੋਂ ਨਵੇਂ ਚੁਣੇ ਗਏ ਕੌਂਸਲਰ ਵਰੁਣ ਸ਼ਰਮਾ ਨੇ ਐਸ.ਡੀ.ਐਮ. ਦਫ਼ਤਰ ਗੁਰਦਾਸਪੁਰ ਵਿਖੇ ਕੌਂਸਲਰ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕੌਂਸਲਰ ਪੁਰਸ਼ੋਤਮ ਦੀ ਮੌਤ ਤੋਂ ਬਾਅਦ ਵਾਰਡ ਨੰਬਰ 16 ਤੋਂ ਨਗਰ ਕੌਂਸਲ ਲਈ ਉਪ ਚੋਣ 21 ਦਸੰਬਰ ਨੂੰ ਕਰਵਾਈ ਗਈ ਸੀ। ਇਸ ਵਿੱਚ ਕਾਂਗਰਸ ਪਾਰਟੀ ਨੇ ਵਰੁਣ ਸ਼ਰਮਾ ਨੂੰ ਉਮੀਦਵਾਰ ਬਣਾਇਆ ਸੀ, ਜਿਸ ਵਿੱਚ ਵਰੁਣ ਸ਼ਰਮਾ
ਵਿਰੋਧੀ ਉਮੀਦਵਾਰ ਹਰਦੀਪ ਸਿੰਘ ਬੇਦੀ ਨੂੰ ਹਰਾ ਕੇ ਨਵੇਂ ਕੌਂਸਲਰ ਬਣੇ ਪਰ ਅਧਿਕਾਰੀਆਂ ਦੇ ਤਬਾਦਲੇ ਅਤੇ ਕੁਝ ਹੋਰ ਕਾਰਨਾ ਕਾਰਨ ਉਹ ਸੰਹੁ ਨਹੀਂ ਚੁੱਕ ਪਾਏ ਸਨ ਤੇ ਅੱਜ ਉਹਨ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ ਹੈ।
ਨਵ-ਨਿਯੁਕਤ ਕੌਂਸਲਰ ਵਰੁਣ ਸ਼ਰਮਾ ਨੇ ਸਹੁੰ ਚੁੱਕਦਿਆਂ ਕਿਹਾ ਕਿ ਲੋਕਾਂ ਨੇ ਉਨ੍ਹਾਂ ’ਤੇ ਜੋ ਭਰੋਸਾ ਜਤਾ ਕੇ ਉਨ੍ਹਾਂ ਨੂੰ ਜੇਤੂ ਬਣਾਇਆ ਹੈ ਉਹ ਉਸ ’ਤੇ ਖਰਾ ਉਤਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਵਾਰਡ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ ਅਤੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਵਾਰਡ ਦੀ ਹਰ ਸਮੱਸਿਆ ਦੇ ਹੱਲ ਲਈ ਯਤਨ ਕਰਨਗੇ। ਵਾਰਡ ਦੇ ਲੋਕ ਉਸ ਦੇ ਪਰਿਵਾਰਕ ਮੈਂਬਰਾਂ ਵਾਂਗ ਹਨ।