ਨਹਿਰੀ ਵਿਭਾਗ ਵਲੋ ਬਣਾਏ ਜਾ ਰਹੇ ਖਾਲਿਆ ਲਈ ਵਰਤੀ ਜਾ ਰਹੀ ਘਟੀਆ ਕਵਾਲਿਟੀ ਦੀਆਂ ਇੱਟਾਂ
ਰੋਹਿਤ ਗੁਪਤਾ
ਗੁਰਦਾਸਪੁਰ , 13 ਫਰਵਰੀ 2025 :
ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਰੋੜਾਂ ਰੁਪਏ ਖ਼ਰਚ ਕਰਕੇ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹਿਆ ਹਨ ਪਰ ਇਸ ਦੇ ਉਲਟ ਇਸ ਨਹਿਰੀ ਵਿਭਾਗ ਇਸ ਵਾਸਤੇ ਕਿੰਨਾ ਕੂ ਸੁਚੇਤ ਹੈ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਈਆਂ ਹੈ ਜਿੱਥੇ ਗੁਰਦਾਸਪੁਰ ਦੀ ਬੱਬਹਾਲੀ ਨਹਿਰ ਤੋਂ ਕਈ ਛੋਟੇ ਖਾਲੇ ਬਣਾ ਕੇ ਕਿਸਾਨਾਂ ਤੱਕ ਪਾਣੀ ਪਹੁੰਚਾਉਣ ਵਾਸਤੇ ਸੀਮੇਕ੍ਸ( C Max )ਕੱਪਨੀ ਨੂੰ ਗੁਰਦਾਸਪੁਰ ਦੀ ਤਿੱਬੜੀ ਡਵੀਜਨ ਵੱਲੋ ਕਰੀਬ 1 ਕਰੋੜ ਦੇ ਰੁਪਏ ਦਾ ਠੇਕਾ ਦਿੱਤਾ ਗਿਆ ਹੈ ਪਰ ਇਸ ਕੱਪਨੀ ਵਲੋਂ ਨਿਯਮਾ ਨੂੰ ਛਿੱਕੇ ਟੰਗ ਕੇ ਬਹੁਤ ਹੀ ਘਟੀਆ ਕਵਾਲਟੀ ਦੀਆ ਇੱਟਾਂ ਵਰਤੀਆਂ ਜਾ ਰਹਿਆ ਹਨ।
ਇਸ ਦੇ ਬਾਰੇ ਜਦੋ ਮੌਕੇ ਤੇ ਕੰਮ ਕਰਵਾ ਰਹੇ ਨਹਿਰੀ ਵਿਭਾਗ ਦੇ ਕਰਮਚਾਰੀ ਨਾਲ ਗੱਲਬਾਤ ਕੀਤੀ ਤਾਂ ਉਹ ਜਵਾਬ ਦੇਣ ਤੋਂ ਭੱਜਦਾ ਹੋਇਆ ਦਿਖਾਈ ਦਿੱਤਾ ਅਤੇ ਉਸ ਨੇ ਕਿਹਾ ਇਸ ਦਾ ਜਵਾਬ ਤਾਂ ਨਹਿਰੀ ਵਿਭਾਗ ਦੇ ਅਧਿਕਾਰੀ ਜਾ ਠੇਕੇਦਾਰ ਹੀ ਦੇ ਸੱਕਦੇ ਹਨ ਮੈ ਇਸ ਦੇ ਬਾਰੇ ਕੀ ਕਰ ਸਕਦਾ ਹਾਂ ।
ਓੱਧਰ ਜਦੋ ਮੋਕੇ ਤੇ ਖਾਲ ਬਣਾ ਰਹੇ ਮਿਸਤਰੀ ਪਰਮਿੰਦਰ ਨਾਲ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਜਿਸ ਤਰਾਂ ਦਾ ਸਾਮਾਨ ਦਿੱਤਾ ਜਾਵੇਗਾ ਅਸੀ ਤਾਂ ਉਹ ਹੀ ਲਗਾਵਗੇ ਚਾਹੇ ਉਹ ਚੰਗਾ ਹੋਵੇ ਚਾਹੇ ਮਾੜਾ ਅਸੀ ਤੇ ਲੇਬਰ ਲੈਣੀ ਹੈ ਉੱਥੇ ਹੀ ਇਸ ਮੌਕੇ ਓਥੇ ਮਜੂਦ ਬਜ਼ੁਰਗ ਕਿਸਾਨ ਨੇ ਦੱਸਿਆ ਕੇ ਪਹਿਲਾਂ ਵੀ ਇਨ੍ਹਾਂ ਨੇ ਕਾਫੀ ਮਾੜੀਆਂ ਇੱਟਾ ਮੰਗਵਾਈਆ ਸੀ ਜੋ ਸਾਡੇ ਵਿਰੋਧ ਕਰਣ ਤੇ ਵਾਪਿਸ ਕਰ ਦਿੱਤੀਆ ਗਈਆ ਸੀ ਪਰ ਹੁਣ ਫਿਰ ਓਸੇ ਤਰ੍ਹਾਂ ਦੀ ਇੱਟ ਲਗਾਈ ਜਾ ਰਹੀ ਹੈ
ਇਸ ਦੇ ਬਾਰੇ ਜਦੋ ਨਹਿਰੀ ਵਿਭਾਗ ਦੇ SDO ਵਾਸੁਦੇਵ ਸ਼ਰਮਾ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਦੇ ਕਹਿਣਾ ਸੀ ਕਿ ਸੀਮੇਂਕ੍ਸ ਕੰਪਨੀ ਨੂੰ ਸਾਡੀ ਡਵੀਜਨ ਵਲੋਂ ਕਰੀਬ 1 ਕਰੋੜ ਦਾ ਵਿਭਾਗ ਨੇ ਪਿੰਡਾਂ ਵਿੱਚ ਖਾਲ ਬਣਾਉਣ ਦਾ ਠੇਕਾ ਦਿੱਤਾ ਗਿਆ ਹੈ ਉਨ੍ਹਾਂ ਵਲੋਂ ਘਟੀਆ ਕਵਾਲਿਟੀ ਦੀ ਇੱਟ ਵਰਤਣ ਦੀ ਸਿਕਾਇਤ ਮਿੱਲੀ ਹੈ ਮੇ JE ਨੂੰ ਕੰਮ ਰੁਕਵਾਉਣ ਵਾਸਤੇ ਕਿਹਾ ਹੈ ਅਤੇ ਜੋ ਘਟੀਆ ਕਵਾਲਿਟੀ ਦੀ ਇੱਟ ਵਰਤੀ ਜਾ ਰਹੀ ਹੈ ਉਹ ਵਾਪਿਸ ਭੇਜ ਦਿੱਤੀ ਜਾਵੇਗੀ ਅਤੇ ਸਰਕਾਰ ਦਾ ਕੋਈ ਨੁਕਸਾਨ ਨਹੀ ਹੋਣ ਦਿੱਤਾ ਜਾਵੇਗਾ