ਬਾਗਬਾਨੀ ਵਿਭਾਗ ਵਲੋ ਜਿਲ੍ਹਾ ਪੱਧਰੀ ਐਨ. ਬੀ.ਐਚ.ਐਮ. ਸੈਮੀਨਾਰ
ਬਾਗਬਾਨੀ ਮਾਹਿਰਾਂ ਨੇ ਬਾਗਬਾਨੀ ਕਿੱਤੇ ਪ੍ਰਤੀ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਕੀਤਾ ਜਾਗਰੂਕ
ਪਠਾਨਕੋਟ, 13 ਮਾਰਚ 2025 : ਬਾਗਬਾਨੀ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਵਿਖੇ ਜਿਲ੍ਹਾ ਪੱਧਰੀ ਐਨ. ਬੀ.ਐਚ.ਐਮ. ਅਧੀਨ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਡਾ. ਸ਼ਮੀ ਕੁਮਾਰ, ਡਿਪਟੀ ਡਾਇਰੈਕਟਰ ਬਾਗਬਾਨੀ ਪਠਾਨਕੋਟ, ਡਾ. ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫ਼ਸਰ ਸੁਜਾਨਪੁਰ, ਡਾ.ਅਰਜੁਨ ਖੇਤੀਬਾੜੀ ਵਿਕਾਸ ਅਫਸਰ, ਡਾ. ਜਗਦੀਸ਼ ਸਿੰਘ ਬਲਾਕ ਭੂਮੀ ਰੱਖਿਆ ਅਫਸਰ, ਡਾਂ. ਮੰਨੂ ਤਿਆਗੀ ਅਸੀਸਟੈਂਟ ਪ੍ਰੋਫੇਸਰ ਕੇ.ਵੀ.ਕੇ.ਪਠਾਨਕੋਟ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਤੇ ਲੀਚੀ ਅਸਟੇਟ ਸੁਜਾਨਪੁਰ ਵਿਖੇ ਡਾ. ਜਤਿੰਦਰ ਕੁਮਾਰ, ਬਾਗਬਾਨੀ ਵਿਕਾਸ ਅਫਸਰ ਵੱਲੋਂ ਬਾਗਬਾਨੀ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਸੈਮੀਨਾਰ ਵਿੱਚ ਆਏ ਬੀ-ਕੀਪਰਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਇਸ ਮੌਕੇ ਤੇ ਡਾਂ. ਜਗਦੀਸ਼ ਭੂਮੀ ਰੱਖਿਆ ਅਫ਼ਸਰ ਵੱਲੋਂ ਭੂਮੀ ਰੱਖਿਆ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਜਿਵੇਂ ਕਿ ਡਰਿੱਪ ਸਿਸਟਮ ਨਾਲ ਬਾਗਬਾਨੀ ਕਿਤੇ ਜਾਂ ਸਬਜ਼ੀਆਂ ਦੀ ਪੈਦਾਵਾਰ ਵਿੱਚ ਲਾਭ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ, ਡਾਂ. ਅਰੁਜਨ ਖੇਤੀਬਾੜੀ ਵਿਕਾਸ ਅਫ਼ਸਰ ਵੱਲੋਂ ਬਾਗਬਾਨੀ ਕਿੱਤੇ ਵਿੱਚ ਕੀਟਨਾਸ਼ਕਾ ਦੇ ਨੁਕਸਾਨ ਤੋਂ ਬਚਣ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਇਸ ਮੌਕੇ ਤੇ ਕੇ.ਵੀ.ਕੇ ਤੋਂ ਆਏ ਅਸੀਸਟੈਂਟ ਪ੍ਰੋਫੇਸਰ ਡਾ. ਮਨੁ ਤਿਆਗੀ ਵੱਲੋਂ ਬੀ-ਕੀਪਰਾਂ ਨੂੰ ਬੀ-ਕੀਪਿੰਗ ਕਿੱਤੇ ਸਬੰਧੀ ਜਾਣਕਾਰੀ ਮੁਹੱਈਆਂ ਕਰਵਾਈ ਅਤੇ ਇਸ ਕਿੱਤੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਤੇ ਮੇਨੈਜਰ ਐਚ.ਡੀ.ਐਫ.ਸੀ.ਬੈੱਕ, ਸੁਜਾਪੁਰ ਵੱਲੋਂ ਬਾਗਬਾਨੀ ਕਿੱਤੇ ਨੂੰ ਅਪਣਾਉਣ ਲਈ ਬੈਂਕ ਵੱਲੋਂ ਜੋ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ ਉਸ ਬਾਰੇ ਜਾਣੂ ਕਰਵਾਇਆ ਗਿਆ ਹੈ। ਅੰਤ ਵਿੱਚ ਡਾ. ਸ਼ਮੀ ਕੁਮਾਰ ਨੇ ਲੀਚੀ ਅਸਟੇਟ ਦੀ ਮਸ਼ੀਨਰੀ ਅਤੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਤੇ ਆਏ ਜਿਮੀਦਾਰਾਂ ਦਾ ਇਸ ਆਯੋਜਿਤ ਸੈਮੀਨਾਰ ਵਿੱਚ ਆਉਣ ਲਈ ਧੰਨਵਾਦ ਕੀਤਾ ਗਿਆ।