“ਭਾਸ਼ਾ ਦਾ ਦਰਸ਼ਨ ਤੇ ਦਾਰਸ਼ਨਿਕਤਾ ਦੀ ਭਾਸ਼ਾ” ਤੇ ਭਾਸ਼ਣ 17 ਮਾਰਚ ਨੂੰ
ਅੰਮ੍ਰਿਤਸਰ, ਮਾਰਚ 13, 2025 - ਮਿਤੀ 17-03-2025 ਨੂੰ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ ਸਵੇਰੇ 11 ਵਜੇ ਕਾਨਫਰੰਸ ਹਾਲ, ਗੁਰੂ ਨਾਨਕ ਭਵਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਮਾਣਯੋਗ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਜੀ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ।
ਇਸ ਯਾਦਗਾਰੀ ਭਾਸ਼ਣ ਦੇ ਕੋਆਰਡੀਨੇਟਰ ਡਾ. ਮਨਜਿੰਦਰ ਸਿੰਘ ( ਮੁਖੀ, ਪੰਜਾਬੀ ਅਧਿਐਨ ਸਕੂਲ,ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਜਾਣਕਾਰੀ ਦਿੰਦੇ ਹੋਏ ਕਿਹਾ ਇਸ ਸਮਾਗਮ ਦੇ ਮੁੱਖ ਵਕਤਾ ਉੱਘੇ ਚਿੰਤਕ ਡਾ. ਹਰਜੀਤ ਸਿੰਘ ਗਿੱਲ ( ਪ੍ਰੋਫ਼ੈਸਰ ਐਮਰੀਟਸ , ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ) ਹੋਣਗੇ, ਜੋ ਕਿ “ਭਾਸ਼ਾ ਦਾ ਦਰਸ਼ਨ ਤੇ ਦਾਰਸ਼ਨਿਕਤਾ ਦੀ ਭਾਸ਼ਾ” ਵਿਸ਼ੇ ਉੱਤੇ ਆਪਣੇ ਵਿਚਾਰ ਪ੍ਰਗਟ ਕਰਨਗੇ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਸੁਹਿੰਦਰਬੀਰ (ਸਾਬਕਾ ਪ੍ਰੋਫ਼ੈਸਰ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਹੋਣਗੇ। ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਵਿਭਿੰਨ ਵਿਦਵਾਨ ਅਤੇ ਮਾਹਿਰ ਵੀ ਇਸ ਸਮਾਗਮ ਵਿੱਚ ਭਰਵੀਂ ਸ਼ਿਰਕਤ ਕਰਨਗੇ।