ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਖੁਸ਼ੀਆਂ ਦੇ ਰੰਗਾਂ ਨਾਲ ਹੋਲੀ ਮਨਾਉਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ,13 ਮਾਰਚ 2025: ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਹੋਲੀ ਦੇ ਤਿਉਹਾਰ 'ਤੇ ਬਠਿੰਡਾ ਵਾਸੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਹਰ ਘਰ ਵਿੱਚ ਹੋਲੀ ਦਾ ਇਹ ਤਿਉਹਾਰ ਖੁਸ਼ੀਆਂ ਲੈ ਕੇ ਆਵੇ ਅਤੇ ਆਪਸੀ ਭਾਈਚਾਰਕ ਸਾਂਝ ਸਮਾਜ ਵਿੱਚ ਬਰਕਰਾਰ ਰਹਿਣ। ਉਨ੍ਹਾਂ ਬਠਿੰਡਾ ਵਾਸੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਰੰਗਾਂ ਦਾ ਇਹ ਤਿਉਹਾਰ ਬੁਰਾਈਆਂ ਦਾ ਖਾਤਮਾ ਕਰਨ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਦਾ ਪ੍ਰਤੀਕ ਹੈ, ਇਸ ਲਈ ਇਸ ਤਿਉਹਾਰ ਨੂੰ ਹੱਸੀ ਖੁਸ਼ੀ ਆਪਣੇ ਪਰਿਵਾਰ, ਆਪਣੇ ਦੋਸਤਾਂ ਨਾਲ ਮਨਾਈਏ, ਨੌਜਵਾਨ ਵਰਗ ਪਰਿਵਾਰ ਵਿੱਚ ਖੁਸ਼ੀਆਂ ਦੇ ਰੰਗ ਬਿਖੇਰਦਿਆਂ ਇਸ ਤਿਉਹਾਰ ਦਾ ਆਨੰਦ ਲੈਣ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਸੰਕਲਪ ਹਰੇਕ ਨੌਜਵਾਨ ਨੂੰ ਕਰਨਾ ਚਾਹੀਦਾ ਹੈ, ਤਾਂ ਕਿ ਸਮਾਜ ਨੂੰ ਰੰਗ ਬਿਰੰਗੇ ਰੰਗਾਂ ਦੀ ਮਹਿਕ ਫੈਲਾਉਂਦਿਆਂ ਨਸ਼ੇ ਸਮੇਤ ਸਾਰੀਆਂ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਕੇ ਰੰਗ ਬਿਰੰਗੇ ਖੁਸ਼ਬੂਦਾਰ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।