ਲੁਧਿਆਣਾ ਦਾ ਸਾਬਕਾ ਅਕਾਲੀ ਆਗੂ ਤੇ ਵਪਾਰੀ ਰਿਸ਼ੀ ਬਾਂਡਾ ਗ੍ਰਿਫ਼ਤਾਰ, ਪੜ੍ਹੋ ਕੀ ਹੈ ਮਾਮਲਾ
ਸੁਖਮਿੰਦਰ ਭੰਗੂ
ਲੁਧਿਆਣਾ, 13 ਮਾਰਚ -2025 - ਵਪਾਰੀ ਅਤੇ ਸਾਬਕਾ ਨੌਜਵਾਨ ਅਕਾਲੀ ਦਲ ਆਗੂ ਰਿਸ਼ੀ ਬਾਂਡਾ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬਾਂਦਾ ਦਸੰਬਰ 2012 ਵਿਚ ਇਕ ਪੁਲਿਸ ਅਧਿਕਾਰੀ 'ਤੇ ਹਮਲਾ ਕਰਨ ਕਾਰਨ ਵੀ ਸੁਰਖੀਆਂ ਵਿਚ ਆਇਆ ਸੀ। ਹੁਣ ਬਾਂਦਾ ਆਪਣੀ ਪਤਨੀ ‘ਤੇ ਹਮਲਾ ਕਰਨ ਅਤੇ ਗਲਾ ਘੁੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਫੜਿਆ ਗਿਆ ਹੈ।
ਇਹ ਹੈਰਾਨ ਕਰਨ ਵਾਲੀ ਘਟਨਾ ਟੈਗੋਰ ਨਗਰ ਸਥਿਤ ਉਸ ਦੇ ਘਰ 'ਤੇ ਵਾਪਰੀ, ਜਿੱਥੇ ਪੈਸੇ ਦੇਣ 'ਚ ਮਾਮੂਲੀ ਦੇਰੀ 'ਤੇ ਬਾਂਦਾ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਗੀਤਾਂਜਲੀ (45) ਦੀ ਕੁੱਟਮਾਰ ਕੀਤੀ। ਬਾਂਦਾ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਪੁਲਸ ਨੇ ਪੁੱਛਗਿੱਛ ਲਈ ਦੋ ਦਿਨ ਦਾ ਰਿਮਾਂਡ ਲਿਆ ਹੈ।
ਸ਼ਿਕਾਇਤ 'ਚ ਉਸਦੀ ਪਤਨੀ ਨੇ ਕਿਹਾ ਕਿ ਜਦੋਂ ਉਸਨੂੰ ਪੈਸੇ ਦੇਣ 'ਚ ਕੁਝ ਦੇਰ ਹੋ ਗਈ ਤਾਂ ਬਾਂਦਾ ਕਥਿਤ ਤੌਰ 'ਤੇ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉਸਨੂੰ ਬੁਰੀ ਤਰਾਂ ਕੁੱਟਿਆ ਮਾਰਿਆ ਅਤੇ ਉਸਦਾ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕੀਤੀ। ਜਿਸ ਨਾਲ ਉਸ ਦੀ ਅੱਖ ਸਮੇਤ ਕਈ ਜਗ੍ਹਾ ਸੱਟਾਂ ਲੱਗੀਆਂ।
7 ਮਾਰਚ ਨੂੰ ਗੀਤਾਂਜਲੀ ਆਪਣੇ ਪੇਕੇ ਘਰ ਗਈ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ । ਬਾਂਡਾ ਖਿਲਾਫ ਐਫਆਈਆਰ ਦਰਜ ਹੋਣ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।