ਪੰਜਾਬ ਸਰਕਾਰ ਦਾ ਵੱਡਾ ਫੈਸਲਾ : ਮੰਤਰੀਆਂ ਦੀਆਂ ਗੱਡੀਆਂ ਦੀ ਮਿਆਦ ਵਧਾਈ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ : ਅੱਜ ਪੰਜਾਬ ਸਰਕਾਰ ਨੇ ਫੈਸਲਾ ਕਰਦੇ ਹੋਏ ਆਖਿਆ ਹੈ ਕਿ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਜਿਹੜੀਆਂ ਗੱਡੀਆਂ, ਕਾਰਾਂ ਜਾਂ ਹੋਰ ਵਾਹਨ ਹਨ, ਉਹਨਾਂ ਦੀ ਮਿਆਦ ਵਧਾ ਦਿੱਤੀ ਗਈ ਹੈ। ਇਸਦਾ ਮਤਲਬ ਇਹ ਹੈ ਕਿ ਜਿਹੜੀਆਂ ਪਹਿਲੀਆਂ ਸਰਕਾਰੀ ਗੱਡੀਆਂ 3 ਲੱਖ ਕਿਲੋਮੀਟਰ ਚੱਲਣ ਤੋਂ ਬਾਅਦ ਬਦਲ ਦਿੱਤੀਆਂ ਜਾਂਦੀਆਂ ਉਹ ਗੱਡੀਆਂ ਹੁਣ ਚਾਰ ਲੱਖ ਕਿਲੋਮੀਟਰ ਚੱਲਿਆ ਕਰਨਗੀਆਂ । ਇਸ ਤਰ੍ਹਾਂ ਕਰਨ ਨਾਲ ਪੰਜਾਬ ਸਰਕਾਰ ਨੂੰ ਫਾਇਦਾ ਹੋਵੇਗਾ ਅਤੇ ਖਰਚੇ ਘਟਾਏ ਜਾਣਗੇ।