ਪੰਜਾਬ ਸਰਕਾਰ ਵਲੋਂ ਤਹਿਸੀਲਦਾਰਾਂ ਅਤੇ ਮਾਲ ਅਫ਼ਸਰਾਂ ਨੂੰ ਸਖ਼ਤ ਹੁਕਮ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰ ਕੇ ਆਖਿਆ ਹੈ ਕਿ ਮਾਲ ਮਹਿਕਮੇ ਦੇ ਅਫ਼ਸਰ ਅਤੇ ਤਹਿਸੀਲਦਾਰ ਸਵੇਰੇ 9 ਵਜੇ ਤੱਕ ਦਫ਼ਤਰਾਂ ਵਿਚ ਹਾਜਰ ਹੋ ਜਾਇਆ ਕਰਨ। ਇਸ ਦੇ ਨਾਲ ਹੀ ਡੀਸੀਜ਼ ਨੂੰ ਹੁਕਮ ਦਿੱਤੇ ਹਨ ਕਿ, ਉਹ ਰੋਜ਼ਾਨਾਂ ਦਫ਼ਤਰਾਂ ਦੀ ਚੈਕਿੰਗ ਕਰਨ।
ਦੱਸ ਦਈਏ ਕਿ, ਪੰਜਾਬ ਦੇ ਅੰਦਰ ਸਬ ਰਜਿਸਟਰਾਰ, ਜੁਆਇੰਟ ਸਬ ਰਜਿਸਟਰਾਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਹੜਤਾਲ ਤੇ ਚੱਲ ਰਹੇ ਹਨ, ਜਿਸ ਕਾਰਨ ਆਮ ਜਨਤਾ ਨੂੰ ਕਾਫ਼ੀ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੁਣ ਸਰਕਾਰ ਨੇ ਸਾਰੇ ਡੀਸੀਜ਼ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ ਕਿ, ਇਹ ਯਕੀਨੀ ਬਣਾਇਆ ਜਾਵੇ ਕਿ ਜਿਸ ਵੀ ਸਬ ਰਜਿਸਟਰਾਰ, ਜੁਆਇਟ ਸਬ ਰਜਿਸਟਰਾਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਜਿਸ ਦਿਨ ਵਸੀਕੇ ਤਸਦੀਕ ਕਰਨ ਦੀ ਡਿਊਟੀ ਹੈ, ਉਹ ਉਸ ਦਿਨ ਸਵੇਰੇ 9 ਵਜੇ ਤੋਂ ਵਸੀਕੇ ਤਸਦੀਕ ਕਰਨ ਲਈ ਆਪਣੇ ਦਫ਼ਤਰ ਵਿੱਚ ਉਪਲੱਬਧ ਹੋਵੇ, ਜਿਸ ਸਬ ਰਜਿਸਟਰਾਰ, ਜੁਆਇਟ ਸਬ ਰਜਿਸਟਰਾਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ, ਜਿਸ ਦਿਨ ਵਸੀਕੇ ਤਸਦੀਕ ਕਰਨ ਦੀ ਡਿਉਟੀ ਹੈ, ਉਸ ਦਿਨ ਕੋਈ ਵੀ ਹੋਰ ਡਿਊਟੀ ਉਸਦੀ ਨਾ ਲਗਾਈ ਜਾਵੇ।
ਇਸ ਦੇ ਨਾਲ ਹੀ ਡੀਸੀਜ਼ ਨੂੰ ਹੁਕਮ ਇਹ ਵੀ ਜਾਰੀ ਕੀਤੇ ਗਏ ਹਨ ਕਿ, ਤਹਿਸੀਲਾਂ ਵਿੱਚ ਫੋਨ ਕਰਕੇ ਸਵੇਰੇ 9 ਵਜੇ ਰਜਿਸਟਰਾਰ, ਜੁਆਇਟ ਸਬ ਰਜਿਸਟਰਾਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਚੈੱਕ ਕੀਤੀ ਜਾਵੇ।