ਨਸ਼ੀਲੇ ਪਦਾਰਥਾਂ ਨੂੰ ਅੱਗ ਲਗਾਉਂਦੇ ਪੰਜਾਬ ਪੁਲਿਸ ਦੇ 2 ਮੁਲਾਜ਼ਮ ਬੁਰੀ ਤਰ੍ਹਾਂ ਝੁਲਸੇ
ਅੰਮ੍ਰਿਤਸਰ, 23 ਜਨਵਰੀ 2025 - ਨਸ਼ਿਆਂ ਨਾਲ ਨਜਿੱਠਣ ਕਰਨ ਲਈ ਦੋ ਪੁਲਿਸ ਅਧਿਕਾਰੀਆਂ ਨਾਲ ਇੱਕ ਵੱਡਾ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਮੁਤਾਬਿਕ ਅੱਗ ਵਿੱਚ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਦੇ ਸਮੇਂ ਦੋ ਅਧਿਕਾਰੀ ਬੁਰੀ ਤਰ੍ਹਾਂ ਝੁਲਸ ਗਏ। ਇਸ ਵੇਲੇ ਦੋਵੇਂ ਅਧਿਕਾਰੀਆਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੀ ਪੇਪਰ ਮਿੱਲ ਵਿਖੇ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਸਾੜਨ ਮੌਕੇ ਧਮਾਕਾ ਹੋ ਗਿਆ, ਜਿਸ ਦੌਰਾਨ ਐਸ.ਪੀ. ਖੰਨਾ ਤਰਨਪ੍ਰੀਤ ਸਿੰਘ ਅਤੇ ਡੀ.ਐਸ. ਪੀ. ਖੰਨਾ ਸੁਖ ਅੰਮ੍ਰਿਤ ਸਿੰਘ ਬੁਰੀ ਤਰ੍ਹਾਂ ਝੁਲਸ ਗਏ। ਇਹ ਦੋਵੇਂ ਅਮਨਦੀਪ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।