ਦੋ ਸਾਲ ਪਹਿਲਾਂ ਵਿਆਹੀ ਧੀ ਨੇ ਲਿਆ ਫਾਹਾ, ਸੁਸਾਈਡ ਦਾ ਨੋਟ ਵਿੱਚ ਸਾਹੁਰਿਆਂ ਨੂੰ ਠਹਿਰਾਇਆ ਦੋਸ਼ੀ
ਮਾਂ ਦੇ ਕੀਰਨੇ ਦੇਖੇ ਨਹੀਂ ਜਾਂਦੇ
ਰੋਹਿਤ ਗੁਪਤਾ
ਗੁਰਦਾਸਪੁਰ , 6 ਮਾਰਚ 2025 :
ਬਟਾਲਾ ਦੇ ਮਾਨ ਨਗਰ ਦੀ ਰਹਿਣ ਵਾਲੀ 26 ਸਾਲਾਂ ਪਵਨਪ੍ਰੀਤ ਕੌਰ ਦਾਜ ਦੇ ਲੋਭੀਆਂ ਦੇ ਲਾਲਚ ਦੀ ਬਲੀ ਚੜ੍ਹ ਗਈ , ਜਦੋ ਪਵਨਪ੍ਰੀਤ ਕੌਰ ਦੀ ਲਾਸ਼ ਪੇਕੇ ਘਰ ਕਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ।ਪਵਨਪ੍ਰੀਤ ਕੌਰ ਪਿਛਲੇ ਕੁਝ ਸਮੇਂ ਤੋਂ ਆਪਣੇ ਪੈਕੇ ਘਰ ਹੀ ਰਹਿ ਰਹੀ ਸੀ ।ਪਰਿਵਾਰ ਨੇ ਦੱਸਿਆ ਕਿ ਪਵਨਪ੍ਰੀਤ ਕੌਰ ਦਾ ਵਿਆਹ ਦੋ ਸਾਲ ਪਹਿਲਾਂ ਹੀ ਬੇਗੋਵਾਲ ਨਜਦੀਕ ਪਿੰਡ ਭਦਾਸ ਵਿਖੇ ਹੋਇਆ ਸੀ । ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰੇ ਪਰਿਵਾਰ ਵਾਲੇ ਦਾਜ ਨੂੰ ਲੈਕੇ ਪਵਨ ਪ੍ਰੀਤ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਅਖੀਰ ਪਵਨਪ੍ਰੀਤ ਕੌਰ ਆਪਣੇ ਪੇਕੇ ਘਰ ਰਹਿਣ ਲੱਗ ਪਈ। ਪਵਨਪ੍ਰੀਤ ਕੌਰ ਨਿਜੀ ਹਸਪਤਾਲ ਵਿੱਚ ਨਰਸ ਦੀ ਨੌਕਰੀ ਕਰਦੀ ਸੀ ।ਪਵਨਪ੍ਰੀਤ ਕੌਰ ਦੇ ਭਰਾ ਅਤੇ ਮਾਂ ਨੇ ਭੁੱਬਾਂ ਮਾਰ ਰੋਂਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਹੈ। ਉਹਨਾਂ ਕਿਹਾ ਕਿ ਧੀ ਦੇ ਸਹੁਰਿਆਂ ਨੇ ਬਹੁਤ ਤੰਗ ਪ੍ਰੇਸ਼ਾਨ ਕੀਤਾ ਓਹਨਾ ਦੀ ਧੀ ਨੂੰ ਦਿਮਾਗੀ ਤੌਰ ਤੇ ਟੋਰਚਰ ਕੀਤਾ ਗਿਆ ਆਤਮਹੱਤਿਆ ਤੋਂ ਪਹਿਲਾਂ ਪਵਨਪ੍ਰੀਤ ਕੌਰ ਦੇ ਵਲੋਂ ਇਕ ਆਤਮਹੱਤਿਆ ਨੋਟ ਵੀ ਲਿਖਿਆ ਗਿਆ ਜਿਸ ਵਿੱਚ ਉਸਨੇ ਸਹੁਰਿਆਂ ਤੇ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ।