ਜ਼ਿਲ੍ਹਾ ਪੱਧਰੀ ਸਕੇਲ ਆਫ ਫਾਇਨਾਂਸ ਫਾਰ ਐਨੀਮਲ ਹਸਬੈਂਡਰੀ ਅਤੇ ਫਿਸਰੀਜ ਦੀ ਟੈਕਨੀਕਲ ਕਮੇਟੀ ਦੀ ਮੀਟਿੰਗ
ਰੂਪਨਗਰ, 6 ਮਾਰਚ 2025: ਜ਼ਿਲ੍ਹਾ ਪੱਧਰੀ ਸਕੇਲ ਆਫ ਫਾਇਨਾਂਸ ਫਾਰ ਐਨੀਮਲ ਹਸਬੈਂਡਰੀ ਅਤੇ ਫਿਸਰੀਜ ਦੀ ਟੈਕਨੀਕਲ ਕਮੇਟੀ ਦੀ ਮੀਟਿੰਗ ਮਾਨਯੋਗ ਏ.ਡੀ.ਸੀ. ਸ੍ਰੀਮਤੀ ਪੂਜਾ ਸਿਆਲ ਦੀ ਪ੍ਰਧਾਨਗੀ ਵਿੱਚ ਹੋਈ।
ਇਸ ਮੀਟਿੰਗ ਦੌਰਾਨ ਚੇਅਰਪਰਸਨ ਵਲੋਂ ਐਨੀਮਲ ਹਸਬੈਂਡਰੀ ਅਤੇ ਫਿਸਰੀਜ਼ ਲਈ ਕਿਸਾਨਾਂ ਨੂੰ ਆਉਣ ਵਾਲੇ ਖਰਚੇ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਇਸ ਦੇ ਨਾਲ ਨਾਲ ਬੈਂਕ ਵਲੋਂ ਇਹਨਾ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਬੈਂਕਾ ਵਲੋਂ ਇਹਨਾ ਕਿਸਾਨਾਂ ਨੂੰ ਦਿੱਤੇ ਜਾਂਦੇ ਕੇ.ਸੀ.ਸੀ. ਫਾਰ ਐਨੀਮਲ ਹਸਬੈਂਡਰੀ ਅਤੇ ਫਿਸਰੀਜ ਦੀ ਸਾਭ ਸੰਭਾਲ/ਪਾਲਣ ਸਬੰਧੀ ਆਉਂਦੇ ਖਰਚੇ ਸਬੰਧੀ ਵਿਚਾਰ ਵਟਾਦਰਾ ਕੀਤਾ ਗਿਆ। ਮੀਟਿੰਗ ਦੇ ਵਿੱਚ ਜੋ ਸੁਝਾਅ ਸਬੰਧਤ ਮਾਹਰਾਂ ਵਲੋਂ ਦਿੱਤੇ ਗਏ ਉਹ ਸੁਝਾਅ ਸਬੰਧਤ ਵਿਭਾਗ ਨੂੰ ਭੇਜ ਦਿੱਤੇ ਗਏ।