ਜਗਰਾਓਂ ਤਹਿਸੀਲ ‘ਚ ਘੱਟ ਰੇਟ ‘ਤੇ ਹੋ ਰਹੀਆਂ ਹਨ ਰਜਿਸਟਰੀਆਂ
ਸ਼ਿਕਾਇਤ ਦੇਣ ਦੇ ਬਾਵਜੂਦ ਵੀ ਕਰ ਦਿੱਤੀ ਨਾਇਬ ਤਹਿਸੀਲਦਾਰ ਨੇ ਰਜਿਸਟਰੀ
ਸ਼ਿਕਾਇਤਕਰਤਾ ਲਵੇਗਾ ਮਾਣਯੋਗ ਅਦਾਲਤ ਦਾ ਸਹਾਰਾ
ਦੀਪਕ ਜੈਨ
ਜਗਰਾਓਂ, 23 ਫਰਵਰੀ 2025- ਸਥਾਨਿਕ ਤਹਿਸੀਲ ਜਗਰਾਓਂ ‘ਚ ਝਗੜੇ ਅਤੇ ਘੱਟ ਰੇਟ ‘ਤੇ ਰਜਿਸਟਰੀਆਂ ਹੋ ਜਾਣ ਦਾ ਸਾਮਚਾਰ ਪ੍ਰਾਪਤ ਹੋਇਆਂ ਹੈ। ਇਕ ਸ਼ਿਕਾਇਤਕਰਤਾ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਮੈਂ ਇਕ ਸ਼ਿਕਾਇਤ ਨਾਇਬ ਤਹਿਸੀਲਦਾਰ ਜਗਰਾਓਂ ਨੂੰ ਦਿੱਤੀ ਸੀ ਕਿ ਇਕ ਪਲਾਟ ਜੋ ਕਿ ਸ਼ੇਰਪੁਰਾ ਚੌਂਕ ਵਿਚ ਸਥਿਤ ਹੈ ਉਹ ਬਹੁਤ ਮਹਿੰਗੇ ਭਾਅ ਤੇ ਵਿਿਕਆਂ ਹੈ ਜੋ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਉਸ ਪਲਾਟ ਦਾ ਵਸੀਕਾ ਰਜਿਸਟਰਡ ਕਰਨ ਲਈ ਆਪ ਜੀ ਦੇ ਦਫਤਰ ਵਿਚ ਪੇਸ਼ ਕੀਤਾ ਜਾਣਾ ਹੈ।ਉਸ ਸ਼ਿਕਾਇਤ ਵਿਚ ਬੇਨਤੀ ਕੀਤੀ ਗਈ ਸੀ ਕਿ ਪਲਾਟ ਦੀ ਰਜਿਸਟਰੀ ਨਾ ਕੀਤੀ ਜਾਵੇ ਅਤੇ ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ ਹੀ ਰਜਿਸਟਰੀ ਕੀਤੀ ਜਾਵੇ। ਪੜਤਾਲ ਕਰਨ ਮੌਕੇ ਮੈਨੂੰ ਸਾਮਿਲ ਤਫਤੀਸ਼ ਕੀਤਾ ਜਾਵੇ ਤਾਂ ਜੋ ਮੈਂ ਮੌਕੇ ਤੇ ਆਪ ਜੀ ਨੂੰ ਸਬੂਤ ਦੀਆਂ ਕਾਪੀਆਂ ਪੇਸ਼ ਕਰ ਸਕਾਂ। ਸ਼ਿਕਾਇਤਾਕਰਤਾ ਨੇ ਇਹ ਵੀ ਦੱਸਿਆਂ ਕਿ ਜੇਕਰ ਮੇਰੀ ਦਰਖਾਸਤ ਉੱਪਰ ਕਾਰਵਾਈ ਨਾ ਕੀਤੀ ਗਈ ਤਾਂ ਮੈਨੂੰ ਮਾਣਯੋਗ ਅਦਾਲਤ ਦਾ ਦਰਵਾਜਾ ਖੜਕਾਉਣਾ ਪਵੇਗਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਨੂੰ ਰਜਿਸਟਰੀ ਹੋਣ ਤੋਂ ਪਹਿਲਾ ਮੇਰੇ ਵਲੋਂ ਦਿੱਤੀ ਦਰਖਾਸਤ ਦੀ ਪਰਵਾਹ ਨਾ ਕਰਦੇ ਹੋਏ ਰਜਿਸਟਰੀ ਕਰ ਦਿੱਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਨਾਇਬ ਤਹਿਸੀਲਦਾਰ ਨੂੰ ਮੋਬਾਇਲ ਤੇ ਆਪਣੀ ਦਿੱਤੀ ਦਰਖਾਸਤ ਦੇ ਬਾਵਜੂਦ ਵੀ ਰਜਿਸਟਰੀ ਕਰਨ ਮੌਕੇ ਪੜਤਾਲ ‘ਚ ਮੈਨੂੰ ਨਾ ਬੁਲਾਉਣ ਬਾਰੇ ਪੁੱਛਿਆਂ ਤਾਂ ਨਾਇਬ ਤਹਿਸੀਲਦਾਰ ਨੇ ਰਜਿਸਟਰੀ ਬਾਊਂਡ ਕਰਨ ਦਾ ਭਰੋਸਾ ਦਿੱਤਾ। ਸ਼ਿਕਾਇਤਕਰਤਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਾਇਬ ਤਹਿਸੀਲਦਾਰ ਵਲੋਂ ਉਕਤ ਰਜਿਸਟਰੀ ਬਾਊਂਡ ਨਾ ਕੀਤੀ ਗਈ ਤਾਂ ਮੈਂ ਮਾਣਯੋਗ ਅਦਾਲਤ ਦਾ ਸਹਾਰਾ ਲਵਾਗਾਂ। ਇਸ ਸਬੰਧੀ ਨਾਇਬ ਤਹਿਸੀਲਦਾਰ ਸੁੁਰਿੰਦਰ ਪੱਬੀ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਪੂਰੀ ਜਾਣਕਾਰੀ ਅਤੇ ਸ਼ਿਕਾਇਤ ਦੀ ਕਾਪੀ ਦੇ ਦਿਓ ਮੈਂ ਤੁਰੰਤ ਰਜਿਸਟਰੀ ਉੱਤੇ ਰੋਕ ਲਗਾ ਦੇਵਾਂਗਾ।
.jpg)