← ਪਿਛੇ ਪਰਤੋ
ਜਗਰਾਉਂ: ਪਰਮਜੀਤ ਸਿੰਘ ਕਨਗੋ ਨੂੰ ਦਿੱਤੀ ਤਹਿਸੀਲਦਾਰ ਦੀ ਜ਼ਿੰਮੇਵਾਰੀ
ਦੀਪਕ ਜੈਨ
ਜਗਰਾਉਂ, 6 ਮਾਰਚ 2025 - ਬੀਤੇ ਦਿਨੀ ਸਰਕਾਰ ਵੱਲੋਂ ਵੱਡੇ ਪੱਧਰ ਤੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੇ ਜਾਣ ਕਾਰਨ ਜਗਰਾਉਂ ਤਹਿਸੀਲ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਨਾਇਬ ਤਹਿਸੀਲਦਾਰ ਸੁਰਿੰਦਰ ਪੱਬੀ ਦੀ ਵੀ ਬਦਲੀ ਮਾਨਸਾ ਵਿਖੇ ਕਰ ਦਿੱਤੀ ਗਈ ਸੀ। ਜਿਸ ਕਾਰਨ ਜਗਰਾਉਂ ਤਹਿਸੀਲ ਅੰਦਰ ਨਾ ਤਾਂ ਕੋਈ ਤਹਿਸੀਲਦਾਰ ਮੌਜੂਦ ਸੀ ਅਤੇ ਨਾ ਹੀ ਨਾਇਬ ਤਹਿਸੀਲਦਾਰ ਰਜਿਸਟਰੇਸ਼ਨ ਦੇ ਕੰਮ ਲਈ ਅਤੇ ਹੋਰਾਂ ਕੰਮਾਂ ਲਈ ਮੌਜੂਦ ਨਹੀਂ ਰਿਹਾ। ਜਿਸ ਕਾਰਨ ਸਰਕਾਰ ਦੀ ਕਾਫੀ ਕਿਰਕਰੀ ਹੋਈ ਸੀ ਅਤੇ ਅੱਜ ਸਰਕਾਰ ਵੱਲੋਂ ਆਪਣੀ ਇਸ ਗਲਤੀ ਨੂੰ ਸਮਝਦੇ ਹੋਏ ਕਨਗੋ ਪਰਮਜੀਤ ਸਿੰਘ ਨੂੰ ਜਗਰਾਓ ਸਭ ਰਜਿਸਟਰਾਰ ਦੇ ਅਹੁਦੇ ਉੱਤੇ ਰਜਿਸਟਰੇਸ਼ਨ ਦੇ ਕੰਮ ਲਈ ਤੈਨਾਤ ਕਰ ਦਿੱਤਾ ਹੈ। ਪਰਮਜੀਤ ਸਿੰਘ ਵੱਲੋਂ ਸੁਰਿੰਦਰ ਪਬੀ ਦੇ ਜਗਰਾਉਂ ਤਹਸੀਲ ਅੰਦਰ ਚਾਰਜ ਛੱਡਣ ਮਗਰੋਂ ਆਪਣਾ ਚਾਰਜ ਸੰਭਾਲ ਲਿੱਤਾ ਹੈ ਅਤੇ ਉਹਨਾਂ ਵੱਲੋਂ ਅੱਜ ਇੱਕ ਰਜਿਸਟਰੀ ਵੀ ਕੀਤੀ ਗਈ ਹੈ। ਹੁਣ ਸਰਕਾਰ ਦੇ ਨਵੇਂ ਹੁਕਮ ਜਾਰੀ ਹੋਣ ਤੱਕ ਪਰਮਜੀਤ ਸਿੰਘ ਕਾਨੂੰਨਗੋ ਜਗਰਾਉਂ ਤਹਿਸੀਲ ਅੰਦਰ ਰਜਿਸਟਰੇਸ਼ਨ ਦੇ ਕੰਮ ਦੀ ਜਿੰਮੇਵਾਰੀ ਸੰਭਾਲਣਗੇ।
Total Responses : 1107