ਚਾਈਨਾ ਡੋਰ ਦੀ ਖਰੀਦੋ-ਫਰੋਖਤ ਨੂੰ ਸਖਤੀ ਨਾਲ ਰੋਕੇ ਪ੍ਰਸਾਸਨ : ਹਰਸ਼ ਬਾਂਸਲ ਜੈਤੋ
- ਚਾਇਨਾ ਡੋਰ ਪਸ਼ੂ, ਪੰਛੀਆਂ ਅਤੇ ਇਨਸਾਨਾਂ ਲਈ ਬੇਹੱਦ ਘਾਤਕ
ਮਨਜੀਤ ਸਿੰਘ ਢੱਲਾ
ਜੈਤੋ,23 ਜਨਵਰੀ 2025 - ਹਰਸ਼ ਕੰਪਿਊਟਰ ਇੰਸਟੀਚਿਊਟ ਜੈਤੋ ਦੇ ਸੰਚਾਲਕ ਸ੍ਰੀ ਹਰਸ਼ ਬਾਂਸਲ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਹਰੇਕ ਸਾਲ ਵੱਡੇ ਪੱਧਰ ਤੇ ਪਤੰਗ ਉਡਾਏ ਜਾਂਦੇ ਹਨ, ਜਿਸ ਲਈ ਚਾਈਨਾ ਡੋਰ ਦੀ ਕਾਫੀ ਜਿਆਦਾ ਵਰਤੋਂ ਕੀਤੀ ਜਾਂਦੀ ਹੈ, ਇਹ ਡੋਰ ਪਸੂ, ਪੰਛੀਆਂ ਅਤੇ ਇਨਸਾਨਾਂ ਲਈ ਬੇਹੱਦ ਘਾਤਕ ਹੈ। ਉਨਾਂ ਕਿਹਾ ਕਿ ਅਸੀਂ ਰੋਜਾਨਾ ਸ਼ੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਖਬਰਾਂ ਦੇਖਦੇ ਹਾਂ ਕਿ ਇਸ ਡੋਰ ਨਾਲ ਪਸੂ ਪੰਛੀਆਂ ਦੇ ਨਾਲ ਨਾਲ ਇਨਸਾਨ ਵੀ ਸਖਤ ਜਖਮੀ ਹੋ ਰਹੇ ਹਨ ਅਤੇ ਕਈ ਤਾਂ ਆਪਣੀ ਜਾਨ ਤੋਂ ਵੀ ਹੱਥ ਧੋ ਬੈਠੇ ਹਨ। ਉਨ੍ਹਾਂ ਨੇ ਕਿਹਾ ਇਹ ਚਾਈਨਾ ਡੋਰ ਜੇਕਰ ਬਿਜਲੀ ਦੀਆਂ ਤਾਰਾਂ ਵਿਚ ਫਸ ਜਾਵੇ ਤਾਂ ਇਸ ਵਿਚ ਕਰੰਟ ਆ ਜਾਂਦਾ ਹੈ ਜਿਸ ਕਰਕੇ ਇਨਸਾਨਾਂ ਤੇ ਪਸੂ - ਪੰਛੀਆਂ ਦਾ ਜਾਨੀ ਨੁਕਸਾਨ ਹੋ ਜਾਂਦਾ ਹੈ। ਲੋਕਾਂ ਨੂੰ ਚਾਈਨਾ ਡੋਰ ਨਾ ਖਰੀਦਣ ਦੀ ਬੇਨਤੀ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪ ਹੀ । ਅੱਗੇ ਆ ਕੇ ਚਾਈਨਾ ਡੋਰ ਨੂੰ ਬੰਦ ਕਰਵਾਉਣ ਦਾ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਬੱਚਿਆਂ ਦੀ ਰਾਖੀ ਹੋ ਸਕੇ ,ਉਹਨਾਂ ਪ੍ਰਸਾਸਨ ਨੂੰ ਅਪੀਲ ਕੀਤੀ ਕਿ ਅਗਰ ਕੋਈ ਡੋਰ ਵੇਚਦਾ ਜਾ ਖਰੀਦਦਾ ਫੜਿਆ ਗਿਆ ਤਾਂ ਉਸ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।