ਅਮਿਤ ਸ਼ਾਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ: ਸੰਜੀਵ ਕੋਛੜ
ਫਰੀਦਕੋਟ 23 ਜਨਵਰੀ ( ਪਰਵਿੰਦਰ ਸਿੰਘ ਕੰਧਾਰੀ ) ਪਿਛਲੇ ਦਿਨ੍ਹੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਕਰ ਦੇ ਖਿਲਾਫ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਦੇਸ਼ ਭਰ ਦੇ ਲੋਕਾਂ ਵਿੱਚ ਰੋਸ਼ ਪਾਇਆ ਗਿਆ ਹੈ ਇਸ ਲਈ ਅਮਿਤ ਸ਼ਾਹ ਨੂੰ ਆਪਣੀ ਟਿੱਪਣੀ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਰੈਲੀ ਗੇਟ ਹਲਕਾ ਧਰਮਕੋਟ ਦੇ ਸੰਜੀਵ ਕੋਛੜ ਨੇ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਭਾਰਤ ਦਾ ਰਤਨ ਹੈ ਜਿਸ ਨੂੰ ਭਾਰਤ ਦਾ ਅਨਮੋਲ ਹੀਰਾ ਕਹਿ ਲਿਆ ਜਾਵੇ ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਅੱਜ ਦੇਸ਼ ਦੀ ਜਿਸ ਕੁਰਸੀ 'ਤੇ ਬੈਠੇ ਹਨ ਉਹ ਬਾਬਾ ਸਾਹਿਬ ਦੁਆਰਾ ਹੀ ਬਣਾਈ ਗਈ ਹੈ। ਪਰ ਉਹ ਆਪਣੇ ਹੰਕਾਰ ਦੇ ਵਿੱਚ ਬਾਬਾ ਸਾਹਿਬ ਦੇ ਖਿਲਾਫ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਜੇਕਰ ਗਰੀਬ ਲੋਕਾਂ ਨੂੰ ਬਚਾ ਰਿਹਾ ਹੈ ਅਤੇ ਬਰਾਬਰੀ ਦਾ ਹੱਕ ਦਿੱਤਾ ਹੈ ਤਾਂ ਸੰਵਿਧਾਨ ਅਤੇ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਹੀ ਦਿੱਤਾ ਹੈ।
ਸੰਵਿਧਾਨ ਦੇ ਰਚੇਤਾ ਪ੍ਰਤੀ ਅਮਿਤ ਸ਼ਾਹ ਵੱਲੋਂ ਗਲਤ ਟਿੱਪਣੀ ਕਰਨਾ ਚਿੰਤਾ ਦਾ ਵਿਸ਼ਾ ਹੈ। ਬਾਬਾ ਸਾਹਿਬ ਨੇ ਆਜ਼ਾਦੀ ਸਮੇਂ ਸੋਚ ਕੇ ਬਰਾਬਰੀ ਦਾ ਹੱਕ ਦੇਣ ਲਈ ਸੰਵਿਧਾਨ ਬਣਾਇਆ, ਪ੍ਰੰਤੂ ਭਾਜਪਾ ਵੱਲੋਂ ਦੇਸ਼ ਦੀ ਆਜ਼ਾਦੀ ਖਿਲਾਫ ਨਫਰਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲਾਂ ਜੇਕਰ ਕੋਈ ਸ਼ਹੀਦ ਉਧਮ ਸਿੰਘ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਖ਼ਿਲਾਫ਼ ਥੋੜੀ ਜਿਹੀ ਵੀ ਗਲਤ ਟਿੱਪਣੀ ਕਰਦਾ ਸੀ ਤਾਂ ਸਾਰਾ ਦੇਸ਼ ਇੱਕ ਪਾਸੇ ਖੜਾ ਹੋ ਜਾਂਦਾ ਸੀ। ਹੁਣ ਭਾਜਪਾ ਦੇਸ਼ ਦੇ ਯੋਧਿਆਂ ਖਿਲਾਫ ਅਪਮਾਨਜਨਕ ਟਿੱਪਣੀਆਂ ਕਰ ਰਹੀ ਹੈ। ਕੰਗਣਾ ਰਨੌਤ ਵਰਗੀਆਂ ਔਰਤਾਂ ਜੋ ਲੋਕ ਸਭਾ ਪਹੁੰਚ ਗਈਆਂ ਸਾਡੀ ਨਾਰੀ ਜਾਤੀ ਦੇ ਖਿਲਾਫ ਬੋਲਦੀਆ ਹਨ ਅਤੇ ਨਫਰਤ ਫੈਲਾ ਰਹੀਆਂ ਹਨ। ਉਹਨਾਂ ਕਿਹਾ ਕਿ 70 ਸਾਲਾਂ ਵਿੱਚ ਕਾਂਗਰਸ ਪਾਰਟੀ ਨੇ ਸਾਰੇ ਧਰਮਾਂ,ਜਾਤਾਂ, ਬੋਲੀਆਂ ਜੋੜ ਕੇ ਗੁਲਦਸਤਾ ਬਣਾਇਆ ਸੀ, ਪਰ ਭਾਜਪਾ ਉਸ ਗੁਲਦਸਤੇ ਨੂੰ ਜਿੱਥੇ ਖਿੰਡਾਉਣ ਤੇ ਲੱਗੀ ਹੋਈ ਹੈ ਉਥੇ ਲੜਾਓ, ਲੁੱਟੋ, ਕੁੱਟੋ ਤੇ ਪਾੜੋ ਦੀ ਨੀਤੀ ਤੇ ਚੱਲ ਰਹੀ ਹੈ।
ਉਹਨਾਂ ਕਿਹਾ ਕਿ ਜਦੋਂ ਤੁਹਾਡੇ ਤੇ ਭੀੜ ਪਈ ਤਾਂ ਜੇਕਰ ਤੁਹਾਨੂੰ ਕੋਈ ਚੀਜ਼ ਬਚਾਵੇਗੀ ਤਾਂ ਸੰਵਿਧਾਨ ਹੀ ਬਚਾਵੇਗਾ।