ਰਿਆਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਬੱਚਿਆ ਅਤੇ ਉਹਨਾਂ ਦੇ ਮਾਪਿਆ ਨਾਲ ਟ੍ਰੈਫਿਕ ਸੈਮੀਨਾਰ ਕੀਤਾ
ਅੰਮ੍ਰਿਤਸਰ 29 ਜਨਵਰੀ 2025-- ਸ਼੍ਰੀ ਏ.ਐੱਸ.ਰਾਏ ਏ.ਡੀ.ਜੀ.ਪੀ. ਟ੍ਰੈਫਿਕ,ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 2025, 01 ਜਨਵਰੀ 2025 ਤੋ 31 ਜਨਵਰੀ 2025 ਨੂੰ ਮੁੱਖ ਰੱਖਦਿਆਂ ਏ ਸੀ ਪੀ ਈਸਟ ਅੰਮ੍ਰਿਤਸਰ ਸ਼੍ਰੀ ਵਿਨੀਤ ਅਹਲਾਵਤ ਆਈ ਪੀ ਐਸ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਰਿਆਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਬੱਚਿਆ ਅਤੇ ਉਹਨਾਂ ਦੇ ਮਾਪਿਆ ਨਾਲ ਟ੍ਰੈਫਿਕ ਸੈਮੀਨਾਰ ਕੀਤਾ ਗਿਆ। ਜਿਸ ਵਿੱਚ ਏ ਸੀ ਪੀ ਈਸਟ ਵਲੋ ਬਚਿਆ ਅਤੇ ਉਹਨਾਂ ਦੇ ਮਾਪਿਆ ਅਤੇ ਵੈਨ ਡਰਾਇਵਰਾ ਨੂੰ ਟ੍ਰੈਫਿਕ ਨਿਯਮਾਂ ਅਤੇ ਮੋਰਲ ਵੈਲਯੂ ਬਾਰੇ ਜਾਗਰੂਕ ਕੀਤਾ। ਬਚਿਆ ਦੇ ਮਾਤਾ ਪਿਤਾ ਨੂੰ ਆਪਣੇ ਬੱਚਿਆ ਦੀ ਟੂ ਵੀਲਰ ਡ੍ਰਾਈਵਿੰਗ ਸੰਬੰਧੀ ਜਿੰਮੇਵਾਰੀਆਂ ਪ੍ਰਤੀ ਜਾਗਰੂਕ ਕੀਤਾ।
ਐਸ ਆਈ ਦਲਜੀਤ ਸਿੰਘ ਵਲੋ ਬੱਚਿਆ ਉਹਨਾਂ ਨੂੰ ਰੋਡ ਸਾਇਨ ਬਾਰੇ ਦੱਸਿਆ ਗਿਆ, ਹੈਲਮੇਟ, ਸੀਟ ਬੈਲਟ ਦੀ ਵਰਤੋਂ ਕਰਨ ਬਾਰੇ ਦੱਸਿਆ ਗਿਆ। ਬੱਚਿਆ ਨੂੰ ਹੋ ਰਹੇ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਰੂਲਜ਼ ਫੋਲੋ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਤੋ ਇਲਾਵਾ ਸਰਕਾਰੀ ਹਾਈ ਸਕੂਲ ਦਬੁਰਜੀ ਲੁਬਾਣਾ ਵਿਖੇ ਟ੍ਰੈਫਿਕ ਸੈਮੀਨਾਰ ਕੀਤਾ ਗਿਆ। ਬੱਚਿਆ ਅਤੇ ਉਹਨਾਂ ਦੇ ਮਾਪਿਆ ਨੂੰ ਹੈਲਮੇਟ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਨੂੰ ਹੈਲਮੇਟ ਵੰਡੇ ਗਏ ਇਸ ਤਰਾ ਸਾਡਾ ਨੈਸ਼ਨਲ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਹੈ। ਇਹ ਸੈਮੀਨਾਰ ਕਰਨ ਦਾ ਮੁੱਖ ਉਦੇਸ਼ ਹੋ ਰਹੇ ਹਾਦਸਿਆਂ ਨੂੰ ਘਟਾਉਣਾ ਅਤੇ ਮਨੁੱਖੀ ਜਾਨਾਂ ਨੂੰ ਬਚਾਉਣਾ ਹੈ। ਇਸ ਮੌਕੇ ਸ਼੍ਰੀ ਮਤੀ ਕੰਚਨ ਮਲਹੋਤਰਾ, ਦਲਜੀਤ ਸਿੰਘ ਕੋਹਲੀ ਐਨ ਜੀ ਓ ਹਰਿਆਵਲ ਪੰਜਾਬ ਮੌਕੇ ਤੇ ਹਾਜ਼ਰ ਸਨ।