ਸੰਵਿਧਾਨ ਨਿਰਮਾਤਾ ਡਾ.ਅੰਬੇਦਕਰ ਦੀ ਪ੍ਰਤਿਮਾ ਦੀ ਬੇ-ਅਦਬੀ ਵਾਲੀ ਘਟਨਾ ਦੀ ਉੱਚ ਪੱਧਰੀ ਜਾਂਚ ਹੋਵੇ :- R.P.I.ਆਗੂ ਮਮਤਾ/ਮਧੂ ਰਾਣੀ
- ਕਿਹਾ, ਕਿਹਾ ਕਿ ਡਾ.ਅੰਬੇਡਕਰ ਸਾਹਿਬ ਜੀ ਦੀ ਪ੍ਰਤਿਮਾ ਨੂੰ ਤੋੜ ਕੇ ਉਨਾਂ(ਡਾ.ਅੰਬੇਡਕਰ)ਦੀ ਵਿਚਾਰਧਾਰਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ।
ਚੰਡੀਗੜ੍ਹ, 30 ਜਨਵਰੀ 2025 :- "ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਬੇ-ਅਦਬੀ ਕਰਨ ਵਾਲੇ ਉਸ ਨੌਜਵਾਨ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਭਵਿੱਖ 'ਚ ਕੋਈ ਇਸ ਤਰਾਂ ਦੀ ਹਿੰਮਤ ਨਾ ਕਰ ਸਕੇ।ਪੰਜਾਬ 'ਚ ਇਸ ਤਰ੍ਹਾਂ ਦੀਆਂ ਬੇ-ਅਦਬੀਆਂ ਹੋਣੀਆਂ ਬੜੀ ਮੰਦਭਾਗੀ ਗੱਲ ਹੈ"।ਇਹ ਗੱਲ ਰਿਪਬਲਿਕਨ ਪਾਰਟੀ ਆੱਫ਼ ਇੰਡੀਆ
(ਅੰਬੇਡਕਰ)ਦੀ ਗੁਰਦਾਸਪੁਰ ਜ਼ਿਲ੍ਹੇ ਦੀ ਪ੍ਰਧਾਨ ਮੈਡਮ ਮਮਤਾ ਅਤੇ ਮੀਤ ਪ੍ਰਧਾਨ ਮੈਡਮ ਮਧੂ ਰਾਣੀ ਨੇ ਪ੍ਰੈੱਸ ਨੂੰ ਜਾਰੀ ਕੀਤੇ ਬਿਆਨ 'ਚ ਆਖੀ ਹੈ।
R.P.I.(ਅੰਬੇਡਕਰ) ਦੀਆਂ ਆਗੂਆਂ ਮੈਡਮ ਮਮਤਾ ਤੇ ਮੈਡਮ ਮਧੂ ਰਾਣੀ ਨੇ ਪ੍ਰੈੱਸ ਨੂੰ ਜਾਰੀ ਬਿਆਨ 'ਚ ਅੱਗੇ ਕਿਹਾ ਕਿ ਭਾਵੇਂ ਇਸ ਮੁਲਜ਼ਮ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਪੁਲਿਸ ਇਸ ਤੋਂ ਇਹ ਵੀ ਜਾਣਕਾਰੀ ਜਰੂਰ ਹਾਸਿਲ ਕਰਕੇ ਲੋਕਾਂ ਤੱਕ ਪੁੱਜਦੀ ਕਰੇ ਕਿ ਇਸ ਨੂੰ ਇਹ ਬੇ-ਅਦਬੀ ਕਰਨ ਲਈ ਕਿਹੜੀਆਂ ਸ਼ਕਤੀਆਂ/ਵਿਅਕਤੀਆਂ ਨੇ ਪ੍ਰੇਰਿਆ ਸੀ।
ਰਿਪਬਲਿਕਨ ਪਾਰਟੀ ਆੱਫ਼ ਇੰਡੀਆ(ਅੰਬੇਡਕਰ)ਦੀਆਂ ਉੱਚ-ਕੋਟੀ ਦੀਆਂ ਆਗੂ ਮੈਡਮ ਮਮਤਾ ਅਤੇ ਮੈਡਮ ਮਧੂ ਰਾਣੀ ਨੇ ਵਾਪਰੀ ਇਸ ਬੇ-ਅਦਬੀ ਵਾਲੀ ਘਟਨਾ ਦੀ ਜੋ਼ਰਦਾਰ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਡਾ.ਅੰਬੇਡਕਰ ਸਾਹਿਬ ਜੀ ਦੀ ਪ੍ਰਤਿਮਾ ਨੂੰ ਤੋੜ ਕੇ ਉਨਾਂ(ਡਾ.ਅੰਬੇਡਕਰ)ਦੀ ਵਿਚਾਰਧਾਰਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ।