ਸੀ ਜੀ ਸੀ ਮੋਹਾਲੀ, ਝੰਜੇੜੀ ਦੀ ਨਯਾ ਸਵੇਰਾ ਫਾਊਂਡੇਸ਼ਨ ਵੱਲੋਂ ਚੁੰਨੀ ਕਲਾਂ ਵਿਚ ਮੈਡੀਕਲ ਕੈਂਪ
ਮੋਹਾਲੀ, 30 ਜਨਵਰੀ 2025 - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਮੋਹਾਲੀ, ਝੰਜੇੜੀ ਦੀ ਨਯਾ ਸਵੇਰਾ ਫਾਊਂਡੇਸ਼ਨ ਵੱਲੋਂ ਸਮਾਜਿਕ ਭਲਾਈ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਦਿਖਾਉਂਦੇ ਹੋਏ ਗੁਰਦਵਾਰਾ ਸਾਹਿਬ, ਚੁੰਨੀ ਕਲਾਂ ਵਿਚ ਇਕ ਵਿਸ਼ਾਲ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ 10-12 ਪਿੰਡਾਂ ਦੇ ਵਾਸੀਆਂ ਨੂੰ ਮੁਫ਼ਤ ਅਤੇ ਉੱਚ-ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਉਪਲਬਧ ਕਰਾਉਣ ਲਈ ਆਯੋਜਿਤ ਕੀਤਾ ਗਿਆ। ਸਮਾਜਿਕ ਭਲਾਈ ਦੀ ਇਸ ਪਹਿਲ ਦੌਰਾਨ ਸਬੰਧਿਤ ਪਿੰਡਾਂ ਦੇ ਵਸਨੀਕਾਂ ਵਿਚ ਸਿਹਤ ਸੰਭਾਲ ਲਈ ਵਿਸ਼ਾਲ ਮੈਡੀਕਲ ਜਾਂਚਾਂ, ਮੁਫ਼ਤ ਦਵਾਈਆਂ ਦੀਆਂ ਮੁਫ਼ਤ ਸੇਵਾਵਾਂ ਉਪਲਬਧ ਕਰਵਾਈਆਂ ਗਈਆਂ ।
ਇਸ ਮੈਡੀਕਲ ਕੈਂਪ ਵਿਚ ਮਰੀਜ਼ਾਂ ਦਾ ਚੈੱਕਅਪ ਕਰਨ ਵਾਲੇ ਵਾਲੇ ਪ੍ਰਸਿੱਧ ਡਾਕਟਰਾਂ ਡਾ. ਅਨੰਤ ਛਤਵਾਲ, ਜਨਰਲ ਫਿਜੀਸ਼ੀਅਨ, ਲੀਨਾ ਗਰਗ ਪਰਿਵਾਰਿਕ ਸਲਾਹਕਾਰ ਮਾਹਿਰ, ਡਾ. ਪ੍ਰਗਤੀ ਗੋਦਾਰਾ ਪੋਸ਼ਣ ਮਾਹਿਰ, ਡਾ. ਨਵੀਨ ਸ਼ਰਮਾ ਆਪਟੋਮੇਟ੍ਰਿਸਟ ਮਾਹਿਰ, ਡਾ. ਗਗਨਦੀਪ ਸਚਦੇਵਾ ਆਰਥੋਪੈਡਿਕਸ ਮਾਹਿਰ, ਡਾ. ਪੰਕਜ ਜੈਨ ਬਾਲਰੋਗ ਮਾਹਿਰ, ਡਾ. ਸ਼ੀਤਲ ਭਾਰਦਵਾਜ ਗਾਇਨੇਕੋਲੋਜਿਸਟ ਮਾਹਿਰ , ਡਾ. ਨਵਨੀਤ ਕੌਰ ਅੱਖਾਂ ਦੇ ਮਾਹਿਰ ਸਨ।ਇਸ ਲੋਕ ਭਲਾਈ ਦੇ ਯਤਨ ਦੇ ਰਾਹੀਂ ਲੋਕਾਂ ਨੂੰ ਨਾ ਸਿਰਫ਼ ਤੁਰੰਤ ਮੈਡੀਕਲ ਸੇਵਾਵਾਂ ਮਿਲੀਆਂ, ਸਗੋਂ ਸਿਹਤ ਸੰਭਾਲ, ਪੋਸ਼ਣ, ਅਤੇ ਚਿਰਕਾਲੀ ਬਿਮਾਰੀਆਂ ਦੀ ਸੰਭਾਲ ਬਾਰੇ ਵੀ ਜਾਗਰੂਕਤਾ ਫੈਲਾਈ ਗਈ।
ਸੀ ਜੀ ਸੀ ਮੋਹਾਲੀ ਝੰਜੇੜੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਦੱਸਿਆਂ ਕਿ ਇਸ ਕੈਂਪ ਦੀ ਸਫਲਤਾ ਸੀ.ਜੀ.ਸੀ. ਮੋਹਾਲੀ ਦੀ ਸਮਾਜਿਕ ਜ਼ਿੰਮੇਵਾਰੀ ਅਤੇ ਭਲਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਜਿਸ ਵਿਚ ਨਯਾ ਸਵੇਰਾ ਫਾਊਂਡੇਸ਼ਨ ਵੱਲੋਂ ਉੱਚ-ਮਿਆਰੀ ਮੈਡੀਕਲ ਸੇਵਾਵਾਂ ਉਪਲਬਧ ਕਰਵਾਉਣ ਦੇ ਉਦੇਸ਼ ਹੈ। ਜਿਸ ਵਿਚ ਪੂਰੇ ਖੇਤਰ ਵਿਚ ਰਹਿਣ ਵਾਲੇ ਲੋਕਾਂ ਨੂੰ ਸਿਹਤ ਸੰਭਾਲ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਰਸ਼ ਧਾਲੀਵਾਲ ਨੇ ਕਿਹਾ ਕਿ ਸੀ ਜੀ ਸੀ ਮੋਹਾਲੀ ਭਵਿੱਖ ਵਿਚ ਵੀ ਇਨਾਂ ਤਰਾਂ ਦੀਆਂ ਲੋਕਾਂ ਦੀ ਭਲਾਈ ਦੇ ਕਾਰਜ ਕਰਾਉਣ ਲਈ ਵਚਨਬੱਧ ਰਹੇਗਾ।