ਪੰਜਾਬੀ ਯੂਨੀਵਰਸਿਟੀ ਵਿਖੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵੱਲੋਂ ਫਰਵਰੀ 2025 ਦੇ ਦਾਖ਼ਲੇ ਜਲਦ ਹੋਣਗੇ ਸ਼ੁਰੂ
ਪਟਿਆਲਾ, 29 ਜਨਵਰੀ 2025 - ਪੰਜਾਬੀ ਯੂਨੀਵਰਸਿਟੀ ਵਿਖੇ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵੱਲੋਂ ਫਰਵਰੀ 2025 ਵਿਚ ਦਾਖ਼ਲੇ ਸੁਰੂ ਕਰਵਾਉਣ ਸਬੰਧੀ ਪ੍ਰੀਕ੍ਰਿਆ ਸੁਰੂ ਕਰ ਦਿੱਤੀ ਗਈ ਹੈ।
ਸੈਂਟਰ ਦੇ ਡਾਇਰੈਕਟਰ ਡਾ. ਸੱਤਿਆ ਬੀਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰਵਰੀ 2025 ਦੇ ਦਾਖਲਿਆਂ ਸਬੰਧੀ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੇ ਡਾਇਰੈਕਟਰ, ਅਧਿਆਪਕਾਂ ਅਤੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੀ ਮਿਤੀ 28-01-2025 ਨੂੰ ਹੰਗਾਮੀ ਇਕੱਤਰਤਾ ਹੋਈ ਸੀ। ਇਕੱਤਰਤਾ ਦੌਰਾਨ ਸੈਂਟਰ ਦੇ ਕਈ ਅਹਿਮ ਮਸਲਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਬ-ਸਮੰਤੀ ਨਾਲ਼ ਫੈਸਲਾ ਲਿਆ ਗਿਆ ਕਿ ਫਰਵਰੀ 2025 ਲਈ ਯੂ.ਜੀ.ਸੀ.-ਡੈਬ ਮਾਨਤਾ ਪ੍ਰਾਪਤ ਕੋਰਸਾਂ ਵਿਚ ਦਾਖ਼ਲੇ ਸੁਰੂ ਕਰ ਲਏ ਜਾਣ। ਉਨ੍ਹਾਂ ਦੱਸਿਆ ਕਿ ਸੈਂਟਰ ਵੱਲੋਂ ਫਰਵਰੀ 2025 ਵਿਚ ਦਾਖ਼ਲੇ ਸੁਰੂ ਕਰਵਾਉਣ ਸਬੰਧੀ ਪ੍ਰੀਕ੍ਰਿਆ ਸ਼ੁਰੂ ਕਰ ਲਈ ਗਈ ਹੈ। ਜਲਦ ਹੀ ਦਾਖ਼ਲੇ ਸੁਰੂ ਕਰ ਦਿੱਤੇ ਜਾਣਗੇ।