ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਗੋਲਡ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਵਿਖੇ ਸੈਮੀਨਾਰ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 29 ਜਨਵਰੀ 2025 - ਰੋਟਰੀ ਕਲੱਬ ਫਤਿਹਗੜ੍ਹ ਸਾਹਿਬ (ਗੋਲਡ) ਦੇ ਸਮੂਹ ਮੈਂਬਰ ਸਾਹਿਬਾਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ (ਫਤਿਹਗੜ੍ਹ ਸਾਹਿਬ) ਵਿਖੇ ਸਕੂਲ ਦੇ ਪ੍ਰਿੰਸੀਪਲ ਡਾ ਗੁਰਦੀਪ ਕੌਰ ਅਤੇ ਸਟਾਫ ਮੈਂਬਰ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸੈਮੀਨਾਰ " ਮਾਨਸਿਕ ਤਣਾਅ ਅਤੇ ਨਿਰੋਗ ਸਿਹਤ" ਦਛ ਵਿਸ਼ੇ ਉਪਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਉਦਘਾਟਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਨੇ ਗੈਰ-ਸਰਕਾਰੀ ਸੰਗਠਨ ਅਤੇ ਇਸਦੇ ਕਾਰਜ ਖੇਤਰ ਬਾਰੇ ਦਸਦਿਆਂ ਗੈਰ ਸਰਕਾਰੀ ਸੰਸਥਾਵਾਂ ਦੀ ਅਹਿਮੀਅਤ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਗੋਲਡ ਦੇ ਪ੍ਰਧਾਨ ਐਡਵੋਕੇਟ ਗੁਲਸ਼ਨ ਅਰੋੜਾ ਨੇ " ਮੈਂਟਲ ਹੈਲਥ " ਦੇ ਵਿਸ਼ੇ ਉਪਰ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਆਧੁਨਿਕ ਸਮਾਜ ਵਿੱਚ ਆਮ ਲੋਕਾਂ ਵਲੋਂ ਇਸ ਅਹਿਮ ਮੁੱਦੇ ਸੰਬੰਧੀ ਜਾਗਰੂਕ ਹੋਣ ਅਤੇ ਇਸ ਦੇ ਇਲਾਜ ਦੀ ਜਰੂਰਤ ਬਾਰੇ ਸੰਬੋਧਨ ਕੀਤਾ।
ਇਸ ਮੌਕੇ ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਗੋਲਡ ਦੇ ਪ੍ਰਧਾਨ ਐਡਵੋਕੇਟ ਗੁਲਸ਼ਨ ਅਰੋੜਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਰੋਟਰੀ ਕਲੱਬ ਵਲੋਂ ਸਮਾਜ ਸੇਵਾ ਜਾਰੀ ਰਖਦੇ ਹੋਏ ਇਸ ਤਰਾਂ ਦਛ ਸੈਮੀਨਾਰ ਅਤੇ ਪ੍ਰੋਗਰਾਮ ਹੋਰਨਾਂ ਸਕੂਲ-ਕਲਜ ਵਿੱਚ ਆਯੋਜਿਤ ਕਰਨ ਬਾਰੇ ਦੱਸਿਆ। ਸੈਮੀਨਾਰ ਦੀ ਸਮਾਪਤੀ ਤੇ ਸਕੂਲ ਪ੍ਰਿੰਸੀਪਲ ਡਾ ਗੁਰਦੀਪ ਕੌਰ ਵਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਵੀ ਕੀਤਾ ਗਿਆ।