ਡੇਰਾ ਸਿਰਸਾ ਪ੍ਰੇਮੀ ਰੀਪੋਰਟਰ ਪੰਚਕੂਲਾ ਪੁਲਿਸ ਨੇ ਚੁੱਕਿਆ
ਜੀ ਐਸ ਪੰਨੂ
ਪਟਿਆਲਾ , 27 ਜਨਵਰੀ , 2019 :ਪੰਚਕੂਲਾ ਪੁਲਿਸ ਨੇ ਸਰਸੇ ਵਾਲੇ ਬਾਬੇ ਦਾ ਪੈਰੋਕਾਰ ਤੇ ਸੱਚ ਕਹੂੰ ਅਖ਼ਬਾਰ ਦਾ ਪੱਤਰਕਾਰ ਅਮਰੀਕ ਸਿੰਘ ਭੰਗੂ ਅੱਜ ਭਾਦਸੋਂ ਤੋਂ ਗ੍ਰਿਫ਼ਤਾਰ ਕਰ ਲਿਆ .ਉਹ ਪੰਚਕੂਲਾ ਵਿਖੇ 2017 ‘ਚ ਦਰਜ ਹੋਏ ਦੇਸ਼ ਧ੍ਰੋਹ ਸਮੇਤ ਕਈ ਕੇਸਾਂ ਚ ਭਗੌੜਾ ਸੀ .
ਅਗਸਤ 2017 'ਚ ਪੰਚਕੁਲਾ 'ਚ ਹੋਈ ਹਿੰਸਾ ਦੌਰਾਨ ਅਮਰੀਕ ਸਿੰਘ ਆਪਣੀ ਅੰਬੂਲੈਂਸ ਛੱਡ ਕੇ ਭਜਿਆ ਸੀ, ਉਦੋਂ ਤੋਂ ਹੀ ਇਹ ਫਰਾਰ ਦੱਸਿਆ ਜਾਂਦਾ ਸੀ.
ਇਲਾਕੇ ‘ਚ ਸਮਾਜਸੇਵੀ ਵਜੋਂ ਜਾਣੇ ਜਾਂਦੇ ਅਮਰੀਕ ਸਿੰਘ ਨੇ ਅਪਣੀ ਪ੍ਰਾਈਵੇਟ ਐਬੂਲੈਂਸ ਕਾਰ ਬਣਾਈ ਹੋਈ ਸੀ ਜੋ ਪੰਚਕੂਲਾ ਹਿੰਸਾ ਦੌਰਾਨ ਪੁਲਿਸ ਨੇ ਉੱਥੇ ਜ਼ਬਤ ਕਰ ਲਈ ਸੀ ਜਿਸ ਵਿੱਚੋਂ ਮੈਡੀਕਲ ਨਾਲ ਸਬੰਧਤ ਸਾਮਾਨ ਤੋਂ ਬਿਨਾ ਪਟਰੋਲ ਦੀ ਕੇਨ ਸਮੇਤ ਇਤਰਾਜ਼ਯੋਗ ਵਸਤੂਆਂ ਮਿਲੀਆਂ ਸਨ । ਅਮਰੀਕ ਦੀ ਨੂੰਹ ਹਰਮਨਜੀਤ ਕੌਰ ਭਾਦਸੋਂ ਨੇੜਲੇ ਪਿੰਡ ਮਟੋਰੜਾ ਦੀ ਸਰਪੰਚ ਵੀ ਹੈ ।
ਭੰਗੂ ਪੇਸ਼ੇ ਵਜੋਂ ਆੜ੍ਹਤੀ ਹੈ .
ਸਵੇਰੇ 9:30 ਤੇ ਭਾਦਸੋਂ ਪੁਲਿਸ ਨੂੰ ਪੰਚਕੂਲਾ ਪੁਲਿਸ ਨੇ ਗ੍ਰਿਫ਼ਤਾਰੀ ਦੀ ਜਾਣਕਾਰੀ