ਦੇਵਾ ਨੰਦ ਸ਼ਰਮਾ
ਫਰੀਦਕੋਟ, 1 ਸਤੰਬਰ, 2017 :ਬੀਤੀ 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਖਿਲਾਫ਼ ਮਾਨਯੋਗ ਸੀ.ਬੀ.ਆਈ ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਉਪ੍ਰੰਤ ਇਸ ਜਿਲੇ ਦੇ ਪਿੰਡ ਚਹਿਲ ਵਿਖੇ ਇੱਕ ਪੈਟਰੌਲਪੰਪ 'ਤੇ ਭੰਨਤੋੜ ਕਰਨ ਵਾਲੇ 21 ਸਮਰਥਕਾਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਜਿੰਨ੍ਹਾਂ ਵਿੱਚੋਂ 6 ਕਥਿੱਤ ਦੋਸ਼ੀਆਂ ਜਿੰਨ੍ਹਾਂ ਵਿੱਚ ਸੰਦੀਪ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਭਾਣਾ, ਕੁਲਦੀਪ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਪੱਕਾ, ਬਲਜਿੰਦਰ ਸਿੰਘ ਪੁੱਤਰ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਪੱਕਾ, ਸੋਨੂੰ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਚਹਿਲ, ਗੁਰਤੇਜ ਸਿੰਘ ਪੁੱਤਰ ਮੱਨਚਾ ਸਿੰਘ ਵਾਸੀ ਵਾਸੀ ਪੱਕਾ-2 ਅਤੇ ਜਸਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਟਹਿਣਾ ਨੂੰ ਕਾਬੂ ਕਰ ਲਿਆ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਸ੍ਰ ਸੇਵਾ ਸਿੰਘ ਮੱਲ੍ਹੀ ਐਸ.ਪੀ (ਡੀ) ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਹਨਾ ਦੱਸਿਆ ਕਿ ਇਸ ਜਿਲ੍ਹੇ ਅੰਦਰ ਉਕਤ ਘਟਨਾ ਤੋਂ ਇਲਾਵਾ ਸੰਪੂਰਣ ਤੌਰ 'ਤੇ ਮਹੌਲ ਸ਼ਾਂਤੀ ਪੂਰਣ ਰਿਹਾ।
ਉਹਨਾ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ 'ਤੇ ਕਰੀਬ 21 ਸਮਰਥਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਇਸ ਘਟਨਾ ਵਿੱਚ ਪੈਟਰੌਲਪੰਪ ਮਾਲਕ ਦਾ ਕਰੀਬ 7000 ਰੁਪਏ ਦਾ ਨੁਕਸਾਨ ਹੋਇਆ ਜਦਕਿ ਇੱਕ ਕਾਰ ਦੀ ਭੰਨਤੋੜ ਕਰਨ ਲਈ ਜਦ ਇਹਨਾਂ ਹੱਲਾ ਬੋਲਿਆ ਤਾਂ ਪੈਟਰੌਲਪੰਪ 'ਤੇ ਖੜ੍ਹੀ ਕਾਰ ਦਾ ਚਾਲਕ ਤੇਜੀ ਨਾਲ ਨਿੱਕਲ ਜਾਣ ਸਦਕਾ ਹੋਰ ਕੋਈ ਨੁਕਸਾਨ ਨਹੀਂ ਹੋ ਸਕਿਆ। ਉਹਨਾ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਉਕਤ ਦੋਸ਼ੀਆ ਪਾਸੋਂ ਲਾਠੀਆਂ ਅਤੇ ਮਾਚਿਸ ਬਰਾਮਦ ਕੀਤੀ ਗਈ ਹੈ।
ਉਹਨਾ ਹੋਰ ਦੱਸਿਆ ਕਿ ਇਹਨਾਂ ਤੋਂ ਇਲਾਵਾ 15 ਹੋਰਨਾ ਦੋਸ਼ੀਆਂ ਜਿੰਨ੍ਹਾਂ ਵਿੱਚ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ, ਗੁਰਬਿੰਦਰ ਸਿੰਘ ਪੁੱਤਰ ਗੋਰਾ ਸਿੰਘ, ਲਖਬੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਪੱਕਾ, ਪਰਵਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਭਾਣਾ, ਜਸਵਿੰਦਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਭਾਣਾ, ਬਲਵਿੰਦਰ ਸਿੰਘ ਪੁੱਤਰ ਕੱਤਰ ਸਿੰਘ ਵਾਸੀ ਚਹਿਲ, ਗਗਨ ਸਿੰਘ ਵਾਸੀ ਫਰੀਦਕੋਟ, ਨਰਿੰਦਰ ਸ਼ਰਮਾ ਵਾਸੀ ਫਰੀਦਕੋਟ, ਨੀਲਾ ਸਿੰਘ ਵਾਸੀ ਫਰੀਦਕੋਟ, ਬੰਟੀ ਸ਼ਰਮਾਂ ਵਾਸੀ ਫਰੀਦਕੋਟ, ਪਵਨ ਕੁਮਾਰ ਵਾਸੀ ਫਰੀਦਕੋਟ, ਮਨਪ੍ਰੀਤ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਪੱਕਾ, ਕੌਰ ਸਿੰਘ ਪੁੱਤਰ ਰਾਮ ਰੱਖਾ ਸਿੰਘ ਵਾਸੀ ਢਿਲੋਂ ਕਲੌਨੀ ਕੋਟਕਪੂਰਾ, ਪ੍ਰਦੀਪ ਕੁਮਾਰ ਪੁੱਤਰ ਸੁਰਿੰਦਰਪਾਲ ਸ਼ਰਮਾਂ ਵਾਸੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਮਨਜੀਤ ਸਿੰਘ ਪੁੱਤਰ ਓਮ ਪ੍ਰਕਾਸ਼ ਕੌਮ ਪੰਡਤ ਵਾਸੀ ਪਿੰਡ ਜਵਾਹਰ ਸਿੰਘ ਵਾਲਾ ਦੀ ਗ੍ਰਿਫ਼ਤਾਰੀ ਲਈ ਪੁਲਸ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆ ਹਨ। ਉਹਨਾ ਦੱੋਿਸਆ ਕਿ ਉਕਤ 6 ਦੋਸ਼ੀਆਂ ਦੀ ਗ੍ਰਿਫ਼ਤਾਰੀ ਉਪ੍ਰੰਤ ਅਗਲੀ ਕਾਰਵਾਈ ਜਾਰੀ ਹੈ ਤਾ ਜੋ ਇਹ ਪਤਾ ਲੱਗ ਸਕੇ ਕਿ ਇਹਨਾਂ ਦੋਸ਼ੀਆਂ ਨੇ ਕਿਸਦੇ ਇਸ਼ਾਰੇ 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ।