ਚੰਡੀਗੜ੍ਹ, 31 ਅਗਸਤ, 2017 : ਹਰਿਆਣਾ ਸਰਕਾਰ ਨੇ 19 ਮਾਰਚ, 2017 ਨੂੰ ਜਿਲਾ ਫ਼ਤਿਹਾਬਾਦ ਦੇ ਪਿੰਡ ਢਾਣੀ ਵਿਚ ਜਾਟ ਅੰਦੋਲਨ ਦੀ ਕਵਰੇਜ ਦੇ ਦੌਰਾਨ ਤਿੰਨ ਮੀਡੀਆ ਕਰਮਚਾਰੀਆਂ ਦੇ ਕੈਮਰਿਆਂ ਨੂੰ ਹੋਏ ਨੁਕਸਾਨ ਦੀ ਭਰਪਾਈ ਦੇ ਲਈ 2,92,276 ਰੁਪਏ ਮੰਜੂਰ ਕੀਤੇ ਹਨ।
ਸਥਾਨਕ ਸਰਕਾਰ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲਾ ਪ੍ਰਸਾਸ਼ਨ ਦੀ ਸਿਫ਼ਾਰਿਸ਼ 'ਤੇ ਆਜ ਤਕ ਚੈਨਲ ਦੇ ਜਿਲਾ ਬਿਊਰੋ ਚੀਫ਼ ਬਜਰੰਗ ਮੀਨਾ ਨੂੰ 98,200 ਰੁਪਏ, ਅਮਰ ਉਜਾਲਾ ਦੇ ਜਿਲਾ ਬਿਊਰੋ ਚੀਫ਼ ਅਮਿਤ ਰੁਖਿਆ ਨੂੰ 65,290 ਰੁਪਏ ਅਤੇ ਈ.ਟੀ.ਵੀ. ਨਿਊਜ਼ ਜਿਲਾ ਬਿਊਰੋ ਚੀਫ਼ ਜਸਪਾਲ ਸਿੰਘ ਨੂੰ 28,100 ਰੁਪਏ ਮੁਆਵਜੇ ਵਜੋਂ ਦਿੱਤੇ ਜਾਣਗੇ।
ਉਨ੍ਹਾਂ ਨੇ ਦਸਿਆ ਕਿ ਇਸ ਤੋਂ ਇਲਾਵਾ, ਬਜਰੰਗ ਮੀਨਾ ਅਤੇ ਜਸਪਾਲ ਸਿੰਘ ਦੇ 686 ਰੁਪਏ ਦੇ ਮੈਡੀਕਲ ਬਿਲ ਨੂੰ ਵੀ ਮੰਜੂਰੀ ਦੇ ਦਿੱਤੀ ਗਈ ਹੈ।