← ਪਿਛੇ ਪਰਤੋ
ਵਿਜੇਪਾਲ ਬਰਾੜ
ਚੰਡੀਗੜ੍ਹ, 05 ਸਿਤੰਬਰ, 2017: ਗੁਰਮੀਤ ਰਾਮ ਰਹੀਮ ਮਾਮਲੇ ਚ' ਪਹਿਲਾਂ ਤੋਂ ਫਜੀਹਤ ਝੱਲ ਰਹੀ ਹਰਿਆਣਾ ਸਰਕਾਰ ਹੁਣ ਕੋਈ ਵੀ ਮੁਸੀਬਤ ਆਪਣੇ ਗਲ ਪੈਣ ਤੋਂ ਝਿਜਕ ਰਹੀ ਹੈ । ਵਾਰ ਵਾਰ ਡੇਰਾ ਸੱਚਾ ਸੌਦਾ ਸਿਰਸਾ ਦੀ ਹਾਲੇ ਤੱਕ ਤਲਾਸ਼ੀ ਨਾਂ ਲਏ ਜਾਣ ਦੀ ਤਿੱਖੀ ਨੁਕਤਾਚੀਨੀ ਦੇ ਚਲਦੇ ਹੁਣ ਹਰਿਆਣਾ ਸਰਕਾਰ ਨੇ ਹਾਈਕੋਰਟ ਵਿੱਚ ਅਪੀਲ ਦਾਖਿਲ ਕੀਤੀ ਕਿ ਿੲਹ ਤਲਾਸ਼ੀ ਮੁਹਿੰਮ ਹਾਈਕੋਰਟ ਦੀ ਨਿਗਰਾਨੀ ਹੇਠ ਕਰਵਾਈ ਜਾਵੇ ਜਿਸਤੋਂ ਬਾਅਦ ਹਾਈਕੋਰਟ ਵੱਲੋਂ ਿੲਸ ਤਲਾਸ਼ੀ ਮੁਹਿੰਮ ਦੇ ਕੋਰਟ ਕਮਿਸ਼ਨਰ ਦੀ ਨਿਯੁਕਤੀ ਕਰ ਦਿੱਤੀ ਹੈ । ਹਾਈਕੋਰਟ ਵੱਲੋਂ ਸਾਬਕਾ ਸੈਸ਼ਨ ਜੱਜ ਅਨਿਲ ਕੇ ਐਸ ਪਵਾਰ ਨੂੰ ਕੋਰਟ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਜੋ ਡੇਰਾ ਸਿਰਸਾ ਦੀ ਿੲਸ ਤਲਾਸ਼ੀ ਮੁਹਿੰਮ ਦੀ ਨਿਗਰਾਨੀ ਕਰਨਗੇ ਤੇ ਤਲਾਸ਼ੀ ਮੁਹਿੰਮ ਖਤਮ ਹੋਣ ਤੋਂ ਬਾਅਦ ਸਾਰੀ ਿਰਪੋਰਟ ਸੀਲਬੰਦ ਲਿਫਾਫੇ ਚ' ਹਾਈਕੋਰਟ ਵਿੱਚ ਜਮਾਂ ਕਰਵਾਉਣਗੇ । ਹਾਈਕੋਰਟ ਵਿੱਚ ਡੇਰਾ ਸਬੰਧੀ ਚੱਲ ਰਹੇ ਮਾਮਲੇ ਤੇ ਅਗਲੀ ਸੁਣਵਾਈ 27 ਸਿਤੰਬਰ ਨੂੰ ਹੋਣੀ ਹੈ । ਗੌਰਤਲਬ ਹੈ ਕਿ ਹਰਿਆਣਾ ਸਰਕਾਰ ਕੁੱਲ 134 ਡੇਰਿਆਂ ਤੇ ਨਾਮ ਚਰਚਾ ਘਰਾਂ ਵਿਚੋਂ 133 ਚ' ਸਰਚ ਮੁਕੰਮਲ ਕਰ ਚੁੱਕੀ ਹੈ ਤੇ ਸਿਰਫ ਸਿਰਸਾ ਵਾਲੇ ਮੁੱਖ ਡੇਰੇ ਦੀ ਤਲਾਸ਼ੀ ਲੈਣੀ ਬਾਕੀ ਰਹਿ ਗਈ ਹੈ ਜੋ ਕਿ ਕਰੀਬ 700 ਏਕੜ ਦੇ ਫੈਲਿਆ ਹੋਇਆ ਹੈ ।
Total Responses : 267