← ਪਿਛੇ ਪਰਤੋ
ਵਿਜੇਪਾਲ ਬਰਾੜ ਚੰਡੀਗੜ੍ਹ, 28 ਸਤੰਬਰ, 2017 : ਡੇਰਾ ਸਿਰਸਾ ਦੇ 'ਕੁਰਬਾਨੀ ਵਿੰਗ' ਦੇ ਨਾਮ ਤੇ ਪੱਤਰਕਾਰਾਂ ਅਤੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਅਾ ਹੈ । ਡੇਰਾ ਸੱਚਾ ਸੌਦਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਿੲੰਸਾਂ ਵੱਲੋਂ ਜਾਰੀ ਬਿਅਾਨ ਵਿੱਚ ਕਿਹਾ ਗਿਅਾ ਹੈ ਕਿ "ਡੇਰਾ ਸੱਚਾ ਸੌਦਾ ਦਾ ਕੋੲੀ 'ਕੁਰਬਾਨੀ ਗੈਂਗ' ਨਹੀਂ ਹੈ ਤੇ ਡੇਰਾ ਹਿੰਸਾ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਕਰਦਾ । ਕੁਝ ਸਵਾਰਥੀ ਲੋਕ ਡੇਰੇ ਨੂੰ ਬਦਨਾਮ ਕਰਨ ਲੲੀ ਅਾਪਣੇ ਅਾਪ ਨੂੰ 'ਕੁਰਬਾਨੀ ਗੈਂਗ' ਦੱਸ ਕੇ ਮੀਡੀਅਾ ਕਰਮੀਅਾਂ, ਪੁਲਿਸ ਅਧਿਕਾਰੀਅਾਂ ਤੇ ਕੁਝ ਹੋਰ ਲੋਕਾਂ ਨੂੰ ਮਾਰਨ ਦੀ ਧਮਕੀ ਦੇ ਰਹੇ ਹਨ ਜਿਸਦੀ ਉਹ ਸਖਤ ਨਿਖੇਧੀ ਕਰਦੇ ਹਨ ਅਤੇ ਸਰਕਾਰ ਤੇ ਪੁਲਿਸ ਤੋਂ ਮੰਗ ਕਰਦੇ ਹਨ ਕਿ ਅਜਿਹੇ ਸਮਾਜ ਵਿਰੋਧੀ ਲੋਕਾਂ ਦਾ ਪਰਦਾਫਾਸ਼ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ" ਗੌਰਤਲਬ ਹੈ ਕਿ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਨਿਊਜ਼ ਚੈਨਲਾਂ ਦੇ ਦਫਤਰਾਂ ਨੂੰ ਿੲੱਕ ਧਮਕੀ ਭਰਿਆ ਪੱਤਰ ਡਾਕ ਰਾਂਹੀ ਭੇਜਿਆ ਗਿਆ ਸੀ ਜਿਸ ਵਿੱਚ ਮੀਡੀਆ ਕਰਮੀਆਂ ਤੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ । ਿੲਹ ਪੱਤਰ ਆਉਣ ਤੋਂ ਬਾਅਦ ਹਰਿਆਣਾ ਪੁਲਿਸ ਹਰਕਤ ਵਿੱਚ ਆ ਗਈ ਹੈ ਤੇ ਸਬੰਧਿਤ ਵਿਅਕਤੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ।
Total Responses : 267