← ਪਿਛੇ ਪਰਤੋ
ਸਿਰਸਾ, 20 ਸਤੰਬਰ, 2017 : ਡੇਰਾ ਮੁਖੀ ਕੋਲ ਅਥਾਹ ਜਾਇਦਾਦ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕੱਲੇ ਸਿਰਸਾ 'ਚ ਪੁਰਾਣੇ ਤੋਂ ਲੈ ਕੇ ਨਵੇਂ ਡੇਰਾ ਸੱਚਾ ਸੌਦਾ ਤੱਕ 3 ਬੈਂਕਾਂ ਦੀਆਂ ਸ਼ਾਖਾਵਾਂ 'ਚ ਹੀ ਡੇਰੇ ਦੇ 90 ਤੋਂ ਵੱਧ ਬੈਂਕ ਖਾਤਿਆਂ 'ਚ ਲਗਭਗ 68.50 ਕਰੋੜ ਰੁਪਏ ਜਮ੍ਹਾ ਸਨ। ਇਨ੍ਹਾਂ ਸਾਰੇ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਗਿਆ ਹੈ। ਇਹ ਸਾਰੇ ਕਰੰਟ ਅਕਾਊਂਟ ਸਨ ਅਤੇ ਡੇਰਾ ਸੱਚਾ ਸੌਦਾ ਟਰੱਸਟ ਅਤੇ ਡੇਰੇ ਦੇ ਦੂਸਰੇ ਵਿੰਗ ਆਦਿ ਦੇ ਨਾਂ 'ਤੇ ਸਨ। ਦਰਅਸਲ 25 ਅਗਸਤ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡੇਰਾ ਸੱਚਾ ਸੌਦਾ ਦੀ ਜਾਇਦਾਦ ਅਟੈਚ ਕਰਨ ਸਬੰਧੀ ਹੁਕਮ ਦੇ ਮਗਰੋਂ ਜ਼ਿਲੇ ਵਿਚ ਪ੍ਰਸ਼ਾਸਨ ਨੇ ਡੇਰੇ ਦੇ ਬੈਂਕ ਖਾਤਿਆਂ ਨੂੰ ਫਰੀਜ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਖਾਸ ਗੱਲ ਇਹ ਹੈ ਕਿ ਡੇਰੇ ਨੇ ਕਾਫੀ ਵੱਡੀ ਰਕਮ ਬੈਂਕ ਦੇ ਕਰਜ਼ੇ ਵਜੋਂ ਵੀ ਲਈ ਹੋਈ ਸੀ ਪਰ ਇਹ ਉਸ ਦੀ ਜਮ੍ਹਾ ਰਕਮ ਦੇ ਮੁਕਾਬਲੇ ਇਕ-ਤਿਹਾਈ ਤੋਂ ਵੀ ਘੱਟ ਹੈ। ਓ. ਬੀ. ਸੀ. ਸ਼ਾਖਾ ਤੋਂ ਡੇਰੇ ਨੇ ਲਗਭਗ 20 ਕਰੋੜ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ।
Total Responses : 267