ਵਿਜੇਪਾਲ ਬਰਾੜ
ਚੰਡੀਗੜ੍ਹ, 27 ਸਤੰਬਰ, 2017 : ਡੇਰਾ ਸੱਚਾ ਸੌਦਾ ਦੇ 'ਕੁਰਬਾਨੀ ਵਿੰਗ' ਦੇ ਨਾਮ ਤੇ ਿੲੱਕ ਧਮਕੀ ਭਰਿਆ ਪੱਤਰ ਕੁਝ ਟੀਵੀ ਚੈਨਲਾਂ ਨੂੰ ਭੇਜਿਆ ਗਿਆ ਹੈ ਜੋ ਸੋਸ਼ਲ ਮੀਡੀਆ ਤੇ ਵੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ । ਿੲੱਸ ਪੱਤਰ ਵਿੱਚ ਡੇਰਾ ਮੁਖੀ ਦੇ ਖਿਲਾਫ ਖਬਰਾਂ ਦਿਖਾ ਰਹੇ ਟੀਵੀ ਪੱਤਰਕਾਰਾਂ ਤੇ ਹਰਿਆਣਾ ਪੁਲਿਸ ਦੇ 3 ਅਫਸਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ । ਡੇਰੇ ਦੇ ਕੁਰਬਾਨੀ ਵਿੰਗ ਦੇ ਨਾਮ ਤੇ ਲਿਖੀ ਗਈ ਿੲਸ ਿਚੱਠੀ ਵਿੱਚ ਲਿਖਿਆ ਗਿਆ ਹੈ ਕਿ ਕਰੀਬ 200 ਸ਼ਰਧਾਲੂ ਮਰਨ ਦੇ ਲਈ ਤਿਆਰ ਬੈਠੇ ਨੇ ਪਰ ਉਹਨਾਂ ਨੂੰ ਲਗਦਾ ਹੈ ਕਿ ਉਹਨਾਂ ਨੂੰ ਮਰ ਕੇ ਕੁਝ ਹਾਸਿਲ ਨਹੀਂ ਹੋਵੇਗਾ ਿੲਸਲਈ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਡੇਰਾ ਮੁਖੀ ਨੂੰ ਬਦਨਾਮ ਕਰ ਰਹੇ ਲੋਕਾਂ ਦੇ ਪਰਿਵਾਰਾਂ ਨੂੰ ਲੱਭ ਲੱਭ ਕੇ ਖਤਮ ਕਰ ਦੇਣਗੇ । ਜਿੰਨਾਂ ਵਿਅਕਤੀਆਂ ਦੇ ਨਾਮ ਿੲਸ ਚਿੱਠੀ ਵਿੱਚ ਲਿਖੇ ਗਏ ਹਨ ਉਹਨਾਂ ਵਿੱਚ ਗੁਰਦਾਸ ਸਿੰਘ ਤੂਰ, ਹੰਸਰਾਜ, ਖੱਟਾ ਸਿਂੰਘ ਤੇ ਭੁਪਿੰਦਰ ਸਿੰੰਘ ਦੇ ਨਾਮ ਹਨ ।
ਿੲਸਤੋਂ ਿੲਲਾਵਾ ਟੀਵੀ ਚੈਨਲਾਂ ਆਜ ਤੱਕ, ਿੲੰਡੀਆ ਨਿਊਜ਼, ਿੲੰਡੀਆ ਟੀਵੀ ਤੇ ਨਿਊਜ਼ 18 ਤੋਂ ਿੲਲਾਵਾ ਹਰਿਆਣਾ ਦੇ ਤਿੰਨ ਪੁਲਿਸ ਅਫਸਰਾਂ ਦਾ ਜਿਕਰ ਵੀ ਚਿੱਠੀ ਵਿੱਚ ਕੀਤਾ ਗਿਆ ਹੈ । ਰਜਿਸਟਰਡ ਪੋਸਟ ਦੇ ਜਰੀਏ ਿੲਹ ਚਿੱਠੀ ਚੰਡੀਗੜ੍ਹ ਸਥਿੱਤ ਨਿਊਜ਼ ਚੈਨਲਾਂ ਦੇ ਦਫਤਰ ਵਿੱਚ ਭੇਜੀ ਗਈ ਹੈ । ਹਾਲਾਂਕਿ ਿੲਸ ਚਿੱਠੀ ਬਾਰੇ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਅਸਲ ਵਿੱਚ ਿੲਹ ਚਿੱਠੀ ਕਿਸ ਵੱਲੋਂ ਲਿਖੀ ਗਈ ਹੈ ਪਰ ਹਰਿਆਣਾ ਪੁਲਿਸ ਨੇ ਿੲਸ ਚਿੱਠੀ ਦਾ ਗੰਭੀਰ ਨੋਟਿਸ ਲਿਆ ਹੈ । ਹਰਿਆਣਾ ਦੇ ਡੀਜੀਪੀ ਦਾ ਕਹਿਣਾ ਹੈ ਕਿ ਉਹ ਿੲਸ ਚਿੱਠੀ ਬਾਰੇ ਜਾਂਚ ਪੜਤਾਲ ਤੋਂ ਬਾਅਦ ਹੀ ਪੁਖਤਾ ਤੌਰ ਤੇ ਕੁਝ ਕਹਿ ਸਕਣ ਦੇ ਸਮਰੱਥ ਹੋਣਗੇ