ਚੰਡੀਗੜ੍ਹ, 22 ਸਤੰਬਰ, 2017 :ਸਾਧਵੀ ਯੌਨ ਸੋਸ਼ਣ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ 'ਤੇ ਇਨ੍ਹੀਂ ਦਿਨੀਂ ਪੁਲਿਸ ਦਾ ਸਿਕੰਜਾ ਕੱਸਦਾ ਹੀ ਜਾ ਰਿਹਾ ਹੈ। ਇਨ੍ਹੀਂ ਦਿਨੀਂ ਰਾਮ ਰਹੀਮ ਅਤੇ ਡੇਰੇ ਨੂੰ ਲੈ ਕੇ ਕਈ ਖੁਲ੍ਹਾਸੇ ਕੀਤੇ ਜਾ ਰਹੇ ਹਨ। ਇਕ ਹੋਰ ਖੁਲ੍ਹਾਸੇ ਮੁਤਾਬਕ ਰਾਮਚੰਦਰ ਦੀ ਹੱਤਿਆ ਤੋਂ ਬਾਅਦ ਰਾਮ ਰਹੀਮ ਮਿਜ਼ਾਇਲ ਅਤੇ ਬੰਬ ਤਿਆਰ ਕਰਨਾ ਚਾਹੁੰਦਾ ਸੀ।
ਜਾਣਕਾਰੀ ਮੁਤਾਬਕ ਰਾਮ ਰਹੀਮ ਇਕ ਅਜਿਹੀ ਫੌਜ ਤਿਆਰ ਕਰਨਾ ਚਾਹੁੰਦਾ ਸੀ, ਜਿਸ ਦੇ ਨਾਲ ਮਿਜ਼ਾਇਲ ਤੋਂ ਲੈ ਕੇ ਬੰਬ ਤੱਕ ਹਰ ਹਾਲਾਤ ਨਾਲ ਨਿਪਟਣ ਦੇ ਹਥਿਆਰ ਹੋਣ। ਇਸ ਦੇ ਲਈ ਉਸ ਨੇ ਮਿਜ਼ਾਇਲ ਦਾ ਮਾਡਲ ਅਤੇ ਬੰਬ ਬਣਾਉਣ ਵਾਲੇ ਕੈਥਲ ਪਿੰਡ ਦੇ ਇਕ ਵਿਦਿਆਰਥੀ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨੂੰ ਫ੍ਰੀ 'ਚ ਸਿੱਖਿਆ ਦਿੱਤੀ ਪਰ ਉਹ ਵਿਦਿਆਰਥੀ ਬਾਬੇ ਦੀਆਂ ਗੱਲਾਂ 'ਚ ਨਹੀਂ ਆਇਆ।
ਦੱਸਿਆ ਜਾਂਦਾ ਹੈ ਕਿ ਇਸ ਵਿਦਿਆਰਥੀ ਨੂੰ ਬਾਬੇ ਦੀ ਗੁਫਾ 'ਚ ਆਉਣ ਜਾਣ ਦੀ ਪੂਰੀ ਖੁੱਲ੍ਹ ਸੀ।
ਕੈਥਲ ਜ਼ਿਲੇ ਦੇ ਬੀਰੇਂਦਰ ਸਿੰਘ ਨੇ 2002 'ਚ ਸਕੂਲ 'ਚ ਪੜਾਈ ਦੌਰਾਨ ਮਿਜ਼ਾਇਲ ਦਾ ਮਾਡਲ ਬਣਾਇਆ ਸੀ। ਉਸ ਦੀਆਂ ਇਹ ਉਪਲੱਬਧੀਆਂ ਜਦੋਂ ਮੀਡੀਆ ਦੀਆਂ ਸੁਰਖੀਆਂ ਬਣੀਆਂ ਤਾਂ ਉਹ ਬਾਬੇ ਤੱਕ ਪਹੁੰਚ ਗਈਆਂ, ਜਿਸ ਤੋਂ ਬਾਅਦ ਬਾਬੇ ਨੇ ਬੀਰੇਂਦਰ ਨੂੰ ਆਪਣੇ ਕੋਲ ਬੁਲਾਇਆ।
ਡੇਰਾ ਮੁਖੀ ਚਾਹੁੰਦਾ ਸੀ ਕਿ ਬੀਰੇਂਦਰ ਤੋਂ ਬੰਬ ਅਤੇ ਮਿਜ਼ਾਇਲ ਤਿਆਰ ਕਰਵਾਈ ਜਾਵੇ, ਜਿਸ ਲਈ ਉਸ ਨੂੰ ਡੇਰੇ ਦੇ ਸਕੂਲ 'ਚ ਫ੍ਰੀ ਦਾਖਲਾ ਦਿੱਤਾ ਗਿਆ ਸੀ। ਹਾਲਾਂਕਿ ਬੀਰੇਂਦਰ ਨੇ ਅਜਿਹਾ ਨਹੀਂ ਕੀਤਾ ਅਤੇ ਆਪਣਾ ਰਾਸਤਾ ਵੱਖਰਾ ਕਰ ਲਿਆ।