← ਪਿਛੇ ਪਰਤੋ
ਵਿਜੇਪਾਲ ਬਰਾੜ ਚੰਡੀਗੜ੍ਹ, 1 ਸਤੰਬਰ, 2017 : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਹਨੀਪ੍ਰੀਤ ਇੰਸਾਂ ਤੇ ਡੇਰੇ ਦੇ ਮੁੱਖ ਬੁਲਾਰੇ ਡਾ. ਅਦਿੱਤਿਆ ਇੰਸਾਂ ਦੇ ਖਿਲਾਫ ਪੰਚਕੂਲਾ ਪੁਲਿਸ ਵੱਲੋਂ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ । ਦੋਹਾਂ ਖਿਲਾਫ ਪੰਚਕੂਲਾ ਪੁਲਿਸ ਵੱਲੋਂ ਦੇਸ਼ ਧ੍ਰੋਹ ਦੇ ਮਾਮਲੇ ਦਰਜ ਕੀਤੇ ਗਏ ਹਨ ਤੇ ਪੰਚਕੂਲਾ ਪੁਲਿਸ ਨੂੰ ਸ਼ੱਕ ਹੈ ਕਿ ਿੲਹ ਦੋਨੋ ਵਿਦੇਸ਼ ਦੌੜ ਸਕਦੇ ਹਨ । ਅਦਿੱਤਿਆ ਇੰਸਾਂ ਤੇ ਦੈਨਿਕ ਭਾਸਕਰ ਦੀ ਖਬਰ ਤੋਂ ਬਾਅਦ ਹਾਈਕੋਰਟ ਦੇ ਨਿਰਦੇਸ਼ਾ ਤਹਿਤ ਮਾਮਲਾ ਦਰਜ ਹੋਇਆ ਹੈ ਜਿਸ ਵਿੱਚ ਦੂਸਰੇ ਆਰੋਪੀ ਸੁਰਿੰਦਰ ਧੀਮਾਨ ਿੲੰਸਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ।
Total Responses : 267