ਚੰਡੀਗੜ੍ਹ, 30 ਅਗਸਤ, 2017 : ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਣ ਲਾਲ ਪਵਾਰ ਨੇ ਕਿਹਾ ਕਿ ਦੋਸ਼ੀ ਰਾਮ ਰਹਿਮ ਨੂੰ ਜੇਲ੍ਹ ਵਿਚ ਆਮ ਕੈਦਿਆਂ ਦੀ ਤਰ੍ਹਾਂ ਹੀ ਰੱਖਿਆ ਗਿਆ ਹੈ। ਉਨ੍ਹਾਂ ਕੋਈ ਵੀ ਵਾਧੂ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ।
ਇਹ ਜਾਣਕਾਰੀ ਅੱਜ ਇਕ ਪ੍ਰੈਸ ਕਾਨਫਰੈਂਸ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਕੈਦਿਆਂ ਦੀ ਤਰ੍ਹਾਂ ਖਾਣਾ ਦਿੱਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਪਹਿਲੇ ਜੇਲ੍ਹ ਵਿਚ ਕੈਦਿਆਂ ਨੂੰ ਸਿਰਫ ਦਾਲ ਹੀ ਖਾਣੇ ਵਿਚ ਦਿੱਤੀ ਜਾਂਦੀ ਸੀ, ਲੇਕਿਨ ਹੁਣ ਖਾਣੇ ਵਿਚ ਕਾਲੇ ਛੋਲੇ, ਰਾਜਮਾ, 250 ਗ੍ਰਾਮ ਦੁੱਧ ਅਤੇ 5 ਰੋਟੀ ਵੀ ਖਾਣੇ ਵਿਚ ਦਿੱਤੀ ਜਾਣ ਲੱਗੀ ਹੈ।
ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਸੁਰੱਖਿਆ ਵਿਵਸਥਾ ਦੇ ਪੁਖਤਾ ਇੰਤਜਾਮ ਹਨ। ਜੇਲ੍ਹ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਸੁਰੱਖਿਆ ਵਿਚ ਕੋਈ ਢੀਲ ਨਾ ਵਰਤੀ ਜਾਵੇ।