← ਪਿਛੇ ਪਰਤੋ
ਪੰਚਕੂਲਾ, 17 ਸਤੰਬਰ, 2017 : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਦੇ ਜਿਣਸੀ ਸ਼ੋਸ਼ਣ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਸੁਣਾਉਣ ਵਾਲੇ ਜੱਜ ਜਗਦੀਪ ਸਿੰਘ ਨੂੰ ਜ਼ੈੱਡ ਸਕਿਓਰਿਟੀ ਦਿੱਤੀ ਗਈ ਹੈ। ਇਸਦੀ ਪੁਸ਼ਟੀ ਪੰਚਕੂਲਾ ਦੇ ਡੀਸੀਪੀ ਮਨਵੀਰ ਸਿੰਘ ਨੇ ਕੀਤੀ ਹੈ। ਡੇਰਾ ਮੁਖੀ ਦੇ ਖਿਲਾਫ ਦੋ ਹੋਰ ਮਾਮਲੇ (ਰਣਜੀਤ ਤੇ ਪੱਤਰਕਾਰ ਛੱਤਰਪਤੀ ਕਤਲ) ਪੰਚਕੂਲਾ ਦੀ ਵਿਸ਼ੇਸ਼ ਅਦਾਲਤ 'ਚ ਚੱਲ ਰਹੇ ਹਨ। ਇਸੇ ਕਾਰਨ ਜੱਜ ਜਗਦੀਪ ਸਿੰਘ ਲੋਹਾਨ ਨੂੰ ਜਾਨ ਦੇ ਖਤਰੇ ਦੇ ਚੱਲਦੇ ਜ਼ੈੱਡ ਸਕਿਓਰਿਟੀ ਦਿੱਤੀ ਗਈ ਹੈ। ਦੋਵਾਂ ਮਾਮਲਿਆਂ 'ਚ ਜਲਦੀ ਫੈਸਲਾ ਆਉਣ ਦੀ ਉਮੀਦ ਹੈ।
Total Responses : 267