ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਸੀ ਪਠਾਣਾ ਹਲਕੇ ਦੇ ਬੀ.ਐਲ.ਓਜ਼ ਨੂੰ ਦਿੱਤੀ ਗਈ ਟਰੇਨਿੰਗ
ਦੀਦਾਰ ਗੁਰਨਾ
ਬਸੀ ਪਠਾਣਾ, 11 ਜੁਲਾਈ 2025 - ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ ਬਸੀ ਪਠਾਣਾ ਹਰਬੀਰ ਕੌਰ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ 178 ਬੂਥ ਲੈਵਲ ਅਫਸਰਾਂ ਨੂੰ ਡਾਇਟ ਵਿਖੇ ਟਰੇਨਿੰਗ ਦਿੱਤੀ ਗਈ। ਇਸ ਟਰੇਨਿੰਗ ਪ੍ਰੋਗਰਾਮ ਵਿੱਚ ਵੋਟਰ ਸੂਚੀਆਂ ਨੂੰ ਅੱਪਡੇਟ ਕਰਨ, ਖੇਤਰੀ ਦੌਰੇ ਕਰਨ ਅਤੇ ਵੋਟਰ ਜਾਣਕਾਰੀ ਦੀ ਪੁਸ਼ਟੀ ਕਰਨ ਵਿੱਚ ਬੀ.ਐਲ.ਓ. ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ।
ਚੋਣਕਾਰ ਰਜਿਸਟਰੇਸ਼ਨ ਅਫਸਰ ਨੇ ਬੀ.ਐਲ.ਓ. ਦੇ ਆਮ ਕਰਤੱਵਾਂ ਅਤੇ ਸ਼ਿਸ਼ਟਾਚਾਰ ਜਿਵੇਂ ਕਿ ਘਰ-ਘਰ ਸਰਵੇਖਣ ਕਰਨਾ, ਮ੍ਰਿਤਕ, ਤਬਦੀਲ ਕੀਤੇ ਗਏ, ਜਾਂ ਡੁਪਲੀਕੇਟ ਵੋਟਰਾਂ ਦੀ ਪਛਾਣ ਕਰਨਾ, ਅਤੇ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਨਾਲ ਤਾਲਮੇਲ ਕਰਨਾ ਆਦਿ ਬਾਰੇ ਦੱਸਿਆ । ਸਿਖਲਾਈ ਦੇ ਦੌਰਾਨ ਵੋਟਰ ਜਾਣਕਾਰੀ ਨੂੰ ਸ਼ਾਮਲ ਕਰਨ, ਮਿਟਾਉਣ ਅਤੇ ਸੁਧਾਰ ਲਈ ਵੱਖ-ਵੱਖ ਫਾਰਮਾਂ ਨੂੰ ਸਮਝਣ ਅਤੇ ਵਰਤਣ ਬਾਰੇ ਦੱਸਿਆ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਪੁਰਾਣੇ ਅਤੇ ਨਵ-ਨਿਯੁਕਤ ਬੀ.ਐਲ.ਓਜ਼. ਨੂੰ ਟਰੇਨਿੰਗ ਦਿੱਤੀ ਗਈ। ਪੁਰਾਣੇ ਬੀ.ਐਲ.ਓਜ਼. ਦੀ ਕਾਰਗੁਜਾਰੀ ਨੂੰ ਹੋਰ ਬਿਹਤਰ ਕਰਨ ਦੇ ਮੰਤਵ ਨਾਲ ਅਤੇ ਨਵੇ ਨਿਯੁਕਤ ਬੀ.ਐਲ.ਓਜ਼. ਨੂੰ ਉਨ੍ਹਾਂ ਵੱਲੋਂ ਨਿਭਾਈ ਜਾਣ ਵਾਲੀ ਡਿਊਟੀ ਪ੍ਰਤੀ ਜਾਗੂਰਕ ਕੀਤਾ ਗਿਆ ਅਤੇ ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਬੀ.ਐਲ. ਓਜ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਬੀ.ਐਲ.ਓਜ ਦਾ ਟੈਸਟ ਵੀ ਲਿਆ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਬਸੀ ਪਠਾਣਾ ਅਵਤਾਰ ਸਿੰਘ ਅਤੇ ਨਾਇਬ ਤਹਿਸੀਲਦਾਰ ਖਮਾਣੋਂ ਹਰਿੰਦਰਪਾਲ ਸਿੰਘ ਬੇਦੀ ਵੀ ਮੌਜੂਦ ਸਨ।