ਬਾਗਬਾਨੀ ਵਿਭਾਗ ਵੱਲੋ ਹਰਿਆਵਲ ਮੁਹਿੰਮ ਦੌਰਾਨ ਆਈ.ਟੀ.ਆਈ ਹੁਸੈਨਪੁਰਾ 'ਚ ਬੂਟੇ ਲਗਾਏ
ਸੁਖਮਿੰਦਰ ਭੰਗੂ
ਲੁਧਿਆਣਾ, 11 ਜੁਲਾਈ 2025 - ਸਰਕਾਰੀ ਆਈ.ਟੀ.ਆਈ., ਹੁਸੈਨਪੁਰਾ, ਲੁਧਿਆਣਾ ਵਿਖੇ ਡਾ. ਹਰਦੀਪ ਸਿੰਘ ਬੈਨੀਪਾਲ ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਦੀ ਅਗਵਾਈ ਹੇਠ ਡਾ. ਜਸਪ੍ਰੀਤ ਕੌਰ ਗਿੱਲ ਸਿੱਧੂ ਬਾਗਵਾਨੀ ਵਿਕਾਸ ਅਫਸਰ ਲੁਧਿਆਣਾ - 1 ਅਤੇ 2 ਨੇ ਪ੍ਰਸ਼ਾਸ਼ਨ ਵੱਲੋਂ ਪਲਾਂਟੇਸ਼ਨ ਡਰਾਈਵ ਦੇ ਮੱਦੇਨਜ਼ਰ ਬੂਟੇ ਲਗਾਏ।
ਡਾ. ਜਸਪ੍ਰੀਤ ਵੱਲੋਂ ਬੂਟੇ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਸਾਂਭ-ਸੰਭਾਲ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਲਮੀ ਤਪਸ਼ ਨੂੰ ਘੱਟ ਕਰਨ ਅਤੇ ਆਪਣੇ ਆਲੇ-ਦੁਆਲੇ ਨੂੰ ਹਰਿਆ ਭਰਿਆ ਰੱਖਣ ਲਈ ਬੂਟੇ ਲਗਾਉਣੇ ਸਮੇਂ ਦੀ ਲੋੜ ਹੈ ਅਤੇ ਇਸ ਨੇਕ ਕਾਰਜ਼ ਵਿੱਚ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਇਸ ਮੋਕੇ ਡਾ. ਲਿਖਿਲ ਅੰਬਿਸ਼ ਮਹਿਤਾ, ਬਾਗਬਾਨੀ ਵਿਕਾਸ ਅਫਸਰ , ਮਨਿੰਦਰ ਸਿੰਘ, ਬਲਜਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ ਹੁਸੈਨਪੁਰਾ, ਸਰਪੰਚ ਮਨਮੋਹਨ ਸਿੰਘ, ਚੇਅਰਮੈਨ ਰਾਜ ਕੁਮਾਰ ਜੈਨ, ਵਿਸ਼ਾਲ ਜੈਨ, ਜਗਤਾਰ ਸਿੰਘ ਟਰੇਨਿੰਗ ਅਫਸਰ, ਗੁਰਸਿਮਰਨ ਸਿੰਘ, ਲਖਵੀਰ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਸਿੰਘ ਜੇ.ਈ., ਜਗਵੀਰ ਸਿੰਘ ਜੇ.ਈ., ਵਰਿੰਦਰ ਕੁਮਾਰ ਜੇ.ਈ ਵੀ ਮੌਜੂਦ ਸਨ।