24 ਘੰਟੇ ਵਿੱਚ ਪੁਲਿਸ ਨੇ ਸੁਲਝਾਈ ਮੰਦਰ ਵਿੱਚ 19 ਲੱਖ ਦੀ ਲੁੱਟ ਦੀ ਗੁੱਥੀ
- 18 ਲੱਖ ਦੇ ਕਰੀਬ ਚੋਰੀ ਦੇ ਪੈਸੇ ਕੀਤੇ ਬਰਾਮਦ, ਇੱਕ ਗਿਰਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ, 26 ਜੁਲਾਈ 2025 - ਗੁਰਦਾਸਪੁਰ ਪੁਲਿਸ ਵੱਲੋ 24 ਘੰਟੇ ਦੇ ਅੰਦਰ-ਅੰਦਰ ਮੰਦਿਰ ਵਿੱਚ ਹੋਈ ਚੋਰੀ ਨੂੰ ਟਰੇਸ ਕਰਕੇ ਚੋਰੀ ਕੀਤੀ ਰਕਮ 17,85,000/- ਸਮੇਤ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਧਾਰੀਵਾਲ ਦੇ ਲੁਧਿਆਣਾ ਮੁਹੱਲੇ ਦਾ ਹੀ ਰਹਿਣ ਵਾਲਾ ਹੈ। ਪੁਲਿਸ ਅਧਿਕਾਰੀ ਮੁਤਾਬਿਕ ਚੋਰੀ ਦੀ ਘਟਨਾ ਤੋਂ ਬਾਅਦ ਬਣਾਈ ਗਈ ਸਪੈਸ਼ਲ ਟੀਮ ਵੱਲੋਂ ਤਕਨੀਕੀ ਸੂਝ ਬੂਝ ਅਤੇ ਔਜਾਰਾਂ ਦੀ ਮਦਦ ਦੇ ਨਾਲ ਇਸ ਵਾਰਦਾਤ ਦੀ ਗੁੱਥੀ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਦੱਸ ਦਈਏ ਕੀ ਬੀਤੇ ਦਿਨ ਧਾਰੀਵਾਲ ਦੇ ਕ੍ਰਿਸ਼ਨਾ ਮੰਦਰ ਵਿੱਚ ਦਿਨ ਦਿਹਾੜੇ ਇੱਕ ਚੋਰ ਨੇ 19 ਲੱਖ ਰੁਪਏ ਦੀ ਨਗਦੀ ਚੋਰੀ ਕਰ ਲਈ ਸੀ । ਕੇ ਪੈਸੇ ਮੰਦਰ ਦੇ ਪੁਜਾਰੀ ਵੱਲੋਂ ਪਲਾਟ ਵੇਚ ਕੇ ਅਤੇ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਮਨਾਉਣ ਲਈ ਗਰਾਹੀ ਕਰਕੇ ਇਕੱਠੇ ਕੀਤੇ ਸੀ।
ਐਸ ਐਸ ਪੀ ਗੁਰਦਾਸਪੁਰਾ ਆਦੀਤਿਆ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਦੱਸਿਆ ਕੀ ਪੁਲਿਸ ਵੱਲੋਂ ਬਣਾਈ ਗਈ ਸਪੈਸ਼ਲ ਟੀਮ ਵੱਲੋਂ ਘੜੀ ਮਿਹਨਤ ਨਾਲ ਇਸ ਵਾਰਦਾਤ ਦੀ ਗੁੱਥੀ ਸੁਲਝਾਈ ਹੈ।