ਸਰਕਾਰੀ ਸੀਨੀ. ਸੈਕੰ. ਸਕੂਲ ਬਹਿਮਣ ਦੀਵਾਨਾ ਨੇ ਫੁੱਟਬਾਲ ਲੜਕੀਆਂ ਵਿੱਚ ਜਿੱਤੀ ਓਵਰਆਲ ਟ੍ਰਾਫੀ
ਅਸ਼ੋਕ ਵਰਮਾ
ਬਠਿੰਡਾ 26 ਜੁਲਾਈ 2025: ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਸ਼੍ਰੀਮਤੀ ਮਮਤਾ ਖੁਰਾਣਾ ਸੇਠੀ ਅਤੇ ਸ. ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਰਡੀਨੇਟਰ ਜੀ ਦੀ ਯੋਗ ਅਗਵਾਈ ਵਿੱਚ ਬਠਿੰਡਾ ਜ਼ੋਨ-2 ਦੀਆਂ ਗਰਮ ਰੁੱਤ ਜ਼ੋਨਲ ਖੇਡਾਂ ਦੇ ਯੋਗਾ, ਹੈਂਡਬਾਲ, ਫੁੱਟਬਾਲ ਅਤੇ ਸ਼ਤਰੰਜ ਦੇ ਮੁਕਾਬਲੇ ਹੋਏ। ਸ਼ਹੀਦ ਸਿਪਾਹੀ ਅਵਤਾਰ ਸਿੰਘ ਸਰਕਾਰੀ ਸ.ਸ. ਸਕੂਲ ਬਹਿਮਣ ਦੀਵਾਨਾ ਵਿਖੇ ਜ਼ੋਨਲ ਪ੍ਰਧਾਨ ਪ੍ਰਿੰਸੀਪਲ ਸ਼੍ਰੀਮਤੀ ਮੀਨਾ ਭਾਰਤੀ ਅਤੇ ਜ਼ੋਨਲ ਸਕੱਤਰ ਲੈਕ. ਸ. ਸੁਰਜੀਤ ਸਿੰਘ ਵੱਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਯੋਗਾ, ਹੈਂਡਬਾਲ ਅਤੇ ਫੁੱਟਬਾਲ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ।ਸਰਕਾਰੀ ਸ.ਸ. ਸਕੂਲ ਬਹਿਮਣ ਦੀਵਾਨਾ ਵਿਖੇ ਮਨਦੀਪ ਕੌਰ ਲੈਕ., ਚਮਕੌਰ ਸਿੰਘ ਡੀ.ਪੀ.ਈ., ਲਖਵੰਤ ਸਿੰਘ ਡੀ.ਪੀ.ਈ., ਸਿਮਰਜੀਤ ਸਿੰਘ ਡੀ.ਪੀ.ਈ., ਪੰਜਾਬ ਸਿੰਘ ਡੀ.ਪੀ.ਈ., ਕੁਲਵੀਰ ਕੌਰ ਪੀ.ਟੀ.ਆਈ., ਸੁਰਜੀਤ ਸਿੰਘ ਡੀ.ਪੀ.ਈ. ਨੇ ਹੈਂਡਬਾਲ ਅਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ। ਫੁੱਟਬਾਲ ਅੰ-14,17,19 ਲੜਕੀਆਂ ਵਿੱਚ ਸ.ਸ.ਸ.ਸ. ਬਹਿਮਣ ਦੀਵਾਨਾ ਦੀਆਂ ਤਿੰਨੋਂ ਟੀਮਾਂ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਓਵਰਆਲ ਟ੍ਰਾਫੀ ਜਿੱਤੀ।
ਇਸੇ ਤਰਾਂ ਹੈਂਡਬਾਲ ਮੁਕਾਬਲਿਆਂ ਵਿੱਚ ਅੰ-14,17, ਅਤੇ 19 ਲੜਕੀਆਂ ਵਿੱਚ ਸੈਂਟ ਜ਼ੋਸਫ ਦੀਆਂ ਤਿੰਨੋ ਟੀਮਾਂ ਨੇ ਪਹਿਲਾ ਸਥਾਨ ਅਤੇ ਸ.ਸ.ਸ.ਸ. ਬਹਿਮਣ ਦੀਵਾਨਾ ਦੀਆਂ ਤਿੰਨੋਂ ਟੀਮਾਂ ਨੇ ਦੂਜਾ ਸ਼ਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅੰ-14,17 ਲੜਕਿਆਂ ਦੇ ਮੁਕਾਬਲਿਆਂ ਵਿੱਚ ਜੇ.ਐੱਸ. ਪੈਰਾਮਾਊਂਟ ਸਕੂਲ ਨੇ ਪਹਿਲਾ ਸਥਾਨ ਅਤੇ ਅੰ-19 ਵਿੱਚ ਸੈਂਟ ਜ਼ੋਸਫ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਲੜਕਿਆਂ ਵਿੱਚ ਵੀ ਸ.ਸ.ਸ.ਸ. ਬਹਿਮਣ ਦੀਵਾਨਾ ਦੀਆਂ ਤਿੰਨੋਂ ਟੀਮਾਂ ਦੂਜੇ ਸਥਾਨ ਤੇ ਰਹੀਆਂ।
ਲੜਕਿਆਂ ਦੇ ਯੋਗਾ ਦੇ ਮੁਕਾਬਲੇ ਕਰਮਜੀਤ ਕੌਰ ਡੀ.ਪੀ.ਈ., ਸੁਰਜੀਤ ਸਿੰਘ ਡੀ.ਪੀ.ਈ., ਵੀਰਪਾਲ ਕੌਰ ਡੀ.ਪੀ.ਈ. ਅਤੇ ਗੁਰਵਿੰਦਰ ਕੌਰ ਪੀ.ਟੀ.ਆਈ. ਨੇ ਕਰਵਾਏ, ਟੀਮ ਮੁਕਾਬਲਿਆਂ ਵਿੱਚੋਂ ਅੰ-14 ਅਤੇ 17 ਸਾਲ ਆਯੂ ਗੁੱਟ ਦੋਨਾਂ ਵਿੱਚ ਸਰਕਾਰੀ ਸ.ਸ. ਸਕੂਲ਼ ਬੀੜ ਤਲਾਬ ਬਸਤੀ 4/5 ਨੇ ਪਹਿਲਾ ਸਥਾਨ, ਸ਼ਹੀਦ ਸਿਪਾਹੀ ਅਵਤਾਰ ਸਿੰਘ ਸਰਕਾਰੀ ਸ.ਸ. ਸਕੂਲ ਬਹਿਮਣ ਦੀਵਾਨਾ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਜਨਤਾ ਨਗਰ ਬਠਿੰਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਰਿਦਮਿਕ ਯੋਗਾ ਅੰ-14 ਅਤੇ 17 ਲੜਕੀਆਂ ਵਿੱਚ ਗੁਰਪ੍ਰੀਤ ਕੌਰ, ਏਕਮਦੀਪ ਕੌਰ ਸ.ਸ.ਸ.ਸ. ਬੀੜ ਤਲਾਬ ਬਸਤੀ 4/5 ਅਤੇ ਆਰਟਿਸਟਿਕ ਯੋਗਾ ਅੰ-14 ਅਤੇ 17 ਲੜਕੀਆਂ ਵਿੱਚ ਪ੍ਰੀਤੀ ਅਤੇ ਅਰਸ਼ਦੀਪ ਕੌਰ ਸ.ਸ.ਸ.ਸ. ਬੀੜ ਤਲਾਬ ਬਸਤੀ 4/5 ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਸੈਂਟ ਜ਼ੇਵਿਅਰ ਵਰਲਡ ਸਕੂਲ ਬਠਿੰਡਾ ਵਿਖੇ ਪਰਮਿੰਦਰ ਸਿੰਘ ਡੀ.ਪੀ.ਈ (ਕਨਵੀਨਰ), ਰਣਜੀਤ ਸਿੰਘ ਕੁਐਸਟ ਇੰਟਰਨੈਸ਼ਨਲ ਸਕੂਲ, ਪਰਮਜੀਤ ਕੌਰ ਡੀ.ਪੀ.ਈ. ਅਤੇ ਗੁਰਲਾਲ ਸਿੰਘ ਡੀ.ਪੀ.ਈ. ਨੇ ਸ਼ਤਰੰਜ ਲੜਕਿਆਂ ਦੇ ਮੁਕਾਬਲੇ ਕਰਵਾਏ ਜਿਸ ਵਿੱਚ ਅੰ 17 ਵਿੱਚ ਸੈਂਟ ਜੋਸਫ ਸਕੂਲ ਬਠਿੰਡਾ ਨੇ ਪਹਿਲਾ ਸ਼ਥਾਨ, ਕੁਐਸਟ ਇੰਟਰਨੈਸ਼ਨਲ ਸਕੂਲ਼ ਦੂਜਾ ਸਥਾਨ ਅਤੇ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਨੇ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ-14 ਸਾਲ ਉਮਰ ਵਰਗ ਵਿੱਚ ਸੈਂਟ ਜੋਸਫ ਸਕੂਲ ਬਠਿੰਡਾ ਨੇ ਪਹਿਲਾ ਸ਼ਥਾਨ, ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਨੇ ਦੂਜਾ ਸਥਾਨ ਅਤੇ ਕੁਐਸਟ ਇੰਟਰਨੈਸ਼ਨਲ ਸਕੂਲ਼ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ।