ਮਨੁੱਖੀ ਅਧਿਕਾਰ ਦਿਹਾੜਾ - ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਫਰਿਜ਼ਨੋ ਵਿਖੇ 20 ਸਤੰਬਰ ਨੂੰ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜਨੋ (ਕੈਲੀਫੋਰਨੀਆ)
ਫਰਿਜਨੋ ਵਿਚਲੀ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਅਹਿਮ ਮੀਟਿੰਗ ਖਾਲੜਾ ਪਾਰਕ ਵਿਖੇ ਹੋਈ। ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸਲਾਨਾ ਮਨੁੱਖੀ ਅਧਿਕਾਰ ਦਿਵਸ 20 ਸਤੰਬਰ ਦਿਨ ਸ਼ਨੀਵਾਰ ਨੂੰ ਫਰਿਜ਼ਨੋ ਦੇ ਖਾਲੜਾ ਪਾਰਕ ਵਿਖੇ ਮਨਾਇਆ ਜਾਵੇਗਾ।
ਇਸ ਮੌਕੇ ਉੱਤੇ ਬੁੱਧੀਜੀਵੀ, ਚਿੰਤਕ ਅਤੇ ਪ੍ਰਸਿੱਧ ਬੁਲਾਰੇ ਆਪਣੇ ਵਿਚਾਰ ਸਾਂਝੇ ਕਰਨਗੇ।
ਇਸ ਮੌਕੇ ਬਾਬਿਆਂ ਨੇ ਕਿਹਾ ਕਿ ਇਹ ਸਿਰਫ ਸਮਾਗਮ ਨਹੀਂ, ਸਾਡੀ ਪਹਿਚਾਣ ਤੇ ਹੱਕਾਂ ਦੀ ਸਾਂਝ ਹੈ। ਇਸ ਮੌਕੇ ਤੁਹਾਡੀ ਹਾਜ਼ਰੀ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ!
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:
ਹਰਦੇਵ ਸਿੰਘ ਰਸੂਲਪੁਰ - 559-446-7606