Chandigarh 'ਚ ਹੀ ਬਣਦੀ ਹੈ ਹੜ੍ਹ ਪੀੜਤਾਂ ਨੂੰ ਕਿਸ਼ਤੀ ਬਣ ਕੇ ਰੇਸਿਕੂ ਕਰਨ ਵਾਲੀ ਸਪੈਸ਼ਲ ਮੋਟਰ ਗੱਡੀ
Baljit Balli,Harshabab Sidhu
- ਫੌਜ ਤੇ ਯੂਐਨਓ ਨੂੰ ਸਪਲਾਈ ਕੀਤੀਆਂ ਨੇ N 1200 ATOR ਗੱਡੀਆਂ
- ਬਿਨਾਂ ਕਿਸੇ ਕਿਰਾਏ ਪਹਾੜੇ ਤੋਂ ਅਤੇ ਖਰਚੇ ਤੋਂ ਚੈਰਿਟੀ ਵਜੋਂ ਹੀ ਹੜ ਪੀੜਤਾਂ ਦੀ ਸਹਾਇਤਾ ਲਈ ਭੇਜੀਆਂ ਪੰਜਾਬ ਚ
- ਕੋਈ ਵੀ ਬੰਦਾ ਆਰਡਰ ਕਰਕੇ ਇਹ ਗੱਡੀ ਆਪਣੇ ਲਈ ਜਾਂ ਆਪਣੀ ਕਿਸੇ ਕਾਰੋਬਾਰ ਲਈ ਖਰੀਦ ਸਕਦਾ ਹੈ
- 48 ਘੰਟਿਆਂ ਚ ਮਿਲੇਗੀ ਡਿਲੀਵਰੀ
ਚੰਡੀਗੜ੍ਹ, 29 ਅਗਸਤ 2025 - ਪੰਜਾਬ ਦੇ ਹੜ ਮਾਰੇ ਇਲਾਕਿਆਂ ਚ ਪੀੜਤਾਂ ਨੂੰ ਰੈਸਕਿਊ ਕਰਨ ਵਾਲੀ ਟਰੈਕਟਰ ਨਵਾ ਇੱਕ ਗੱਡੀ ਦੀ ਬਹੁਤ ਚਰਚਾ ਹੈ ਵੱਡੇ ਵੱਡੇ ਟਾਇਰਾਂ ਵਾਲੀ ਇਸ ਮੋਟਰ ਗੱਡੀ ਦੀ ਖਾਸੀਅਤ ਦੇਖੀ ਕਿ ਇਹ ਉੱਚੇ ਨੀਵੇਂ ਉਬੜ ਖਾਬੜ ਥਾਂ ਤੇ ਚੱਲ ਵੀ ਸਕਦੀ ਹੈ ਅਤੇ ਪਾਣੀ ਚ ਕਿਸ਼ਤੀ ਵਾਂਗ ਤਰ ਵੀ ਸਕਦੀ ਹੈ ਪ੍ਰਤਾਪ ਬਾਜਵਾ ਨੇ ਵੀ ਇਸ ਗੱਡੀ ਦਾ ਹੀ ਜ਼ਿਕਰ ਕੀਤਾ ਸੀ ਗੱਡੀ ਦੀ ਤਸਵੀਰ ਦੇਖਣ ਸਾਰੀ ਇਹ ਸਵਾਲ ਉੱਠਿਆ ਸੀ ਕਿ ਇਹ ਕਿੱਥੋਂ ਆਈ ਹੈ ਤੇ ਕਿੱਥੇ ਬਣਦੀ ਹੈ ਸਰਚ ਮਾਰੀ ਤੇ ਅੱਜ ਉਹ ਜਗਹਾ ਲੱਭ ਲਈ ਜਿੱਥੇ ਇਹ ਮੋਟਰ ਗੱਡੀ ਕੰਮ ਕਿਸ਼ਤੀ ਤਿਆਰ ਕੀਤੀ ਜਾਂਦੀ ਹੈ ਖੁਸ਼ੀ ਤੇ ਮਾਣ ਵਾਲੀ ਗੱਲ ਇਹ ਹੈ ਕਿ ਇਹਦਾ ਕਾਰਖਾਨਾ ਚੰਡੀਗੜ੍ਹ ਚ ਹੀ ਹੈ।

ਸਪੈਸ਼ਲੀਸਟ ਮੋਬਿਲਟੀ ਵਹੀਕਲ ਨਾਂ ਦੇ ਨਾਲ ਪ੍ਰਚਲਤ ਇਸ ਗੱਡੀ ਨੂੰ ਐਸਐਮਵੀ N1200 ATOR ਵਜੋਂ ਬ੍ਰਾਂਡ ਕੀਤਾ ਗਿਆ ਹੈ JSW Gecko Motors ਕੰਪਨੀ ਵੱਲੋਂ ਚੰਡੀਗੜ੍ਹ ਦੇ ਇੰਡਸਟਰਲ ਏਰੀਆ ਵਿੱਚ ਇੱਕ ਵੱਡੇ ਪਲਾਂਟ ਦੇ ਵਿੱਚ ਇਹ ਮੈਨਫੈਕਚਰ ਕੀਤੀ ਜਾਂਦੀ ਹੈ ਮੈਂ ਤੇ ਮੇਰੇ ਬਾਬੂਸ਼ਾਹੀ ਦੀ ਟੀਮ ਦੇ ਮੈਂਬਰ ਹਰਸ਼ ਸਿੱਧੂ ਨੇ ਇਸ ਪਲਾਟ ਵਿੱਚ ਜਾ ਕੇ ਪੂਰਾ ਬਿਓਰਾ ਲਿਆ ਪਹਿਲਾਂ ਹੀ ਤਿਆਰ ਕੀਤੀਆਂ ਹੋਈਆਂ ਜਾਂ ਤਿਆਰ ਹੋ ਰਹੀਆਂ ਗੱਡੀਆਂ ਵੀ ਦੇਖੀਆਂ ਇੱਕ ਅਧਿਕਾਰੀ ਯੁਗੇਸ਼ ਨੇ ਸਾਨੂੰ ਦੱਸਿਆ ਕਿ ਕਿ ਇਸ ਵੇਲੇ ਚਾਰ ਅਟੋਰ ਗੱਡੀਆਂ ਪੰਜਾਬ ਦੇ ਕਪੂਰਥਲਾ ਅਤੇ ਅੰਮ੍ਰਿਤਸਰ ਜਿਲ੍ਹੇ ਵਿੱਚ rescue ਆਪਰੇਸ਼ਨ ਲਈ ਭੇਜੀਆਂ ਗਈਆਂ ਹਨ ਪਰ ਇਹਨਾਂ ਦਾ ਨਾਂ ਤਾਂ ਕੋਈ ਕਿਰਾਇਆ ਲਿਆ ਗਿਆ ਹੈ ਤੇ ਨਾ ਕੋਈ ਕੀਮਤ ਇਸ ਤੋਂ ਪਹਿਲਾਂ ਦੋ ਦੋ ਗੱਡੀਆਂ ਕਿਸ਼ਤਵਾੜ ਅਤੇ ਉਤਰਾਂਚਲ ਚ ਉੱਤਰਾਖੰਡ ਚ ਵੀ ਭੇਜਿਆ ਗਈਆਂ ਸਨ ।
.jpeg)
ਉਸਨੇ ਦੱਸਿਆ ਕਿ ਇਹ ਗੱਡੀਆਂ ਸੰਬੰਧਿਤ ਜਿਲਿਆਂ ਦੇ ਡਿਪਟੀ ਕਮਿਸ਼ਨਰ ਵੱਲੋਂ ਸੰਪਰਕ ਕੀਤੇ ਜਾਣ ਤੇ ਚੈਰਟੀ ਵਜੋਂ ਹੀ ਭੇਜੀਆਂ ਗਈਆਂ ਹਨ ਇਹ ਕੰਪਨੀ ਫੌਜ ਲਈ ਵਿਸ਼ੇਸ਼ ਕਿਸਮ ਦੀਆਂ ਇਹ ਗੱਡੀਆਂ ਤਿਆਰ ਕਰਕੇ ਸਪਲਾਈ ਕਰਦੀ ਹੈ ਇਸ ਤੋਂ ਬਿਨਾਂ ਯੂਐਨਓ ਨੇ ਵੀ ਇਹ ਗੱਡੀਆਂ ਖਰੀਦੀਆਂ ਹਨ ਦੋ ਸਾਲ ਪਹਿਲਾਂ ਚੰਡੀਗੜ੍ਹ ਵਿੱਚ ਲਾਇਆ ਪਲਾਟ ਹੁਣ ਤੱਕ 150 ਗੱਡੀਆਂ ਤਿਆਰ ਕਰ ਚੁੱਕਾ ਹੈ ਕੋਈ ਵੀ ਪ੍ਰਾਈਵੇਟ ਬੰਦਾ ਆਪਣੀ ਲੋੜ ਮੁਤਾਬਕ ਕੰਪਨੀ ਨੂੰ ਆਰਡਰ ਦੇ ਕੇ ਇਹ ਗੱਡੀ ਖਰੀਦ ਸਕਦਾ ਹੈ ਇੱਥੋਂ ਤੱਕ ਕਿ ਹੁਣ ਕੰਪਨੀ ਨੇ ਇਸੇ ਗੱਡੀ ਨੂੰ ਐਂਬੂਲੈਂਸ ਦੇ ਰੂਪ ਵਿੱਚ ਵੀ ਤਿਆਰ ਕਰ ਲਿਆ ਹੈ ਜਿਸ ਵਿੱਚ ਐਂਬੂਲੈਂਸ ਵਾਲੀਆਂ ਸਾਰੀਆਂ ਸਹੂਲਤਾਂ ਮੁਹਈਆ ਹਨ ਡਰਾਈਵਰ ਸਮੇਤ ਕੁੱਲ ਨੌ ਸੀਟਾਂ ਵਾਲੀ ਇਸ ਗੱਡੀ ਦੀ ਕੀਮਤ ਭਾਵੇਂ ਕੰਪਨੀ ਨੇ ਨਹੀਂ ਦੱਸੀ ਪਰ ਸਮਝਿਆ ਜਾਂਦਾ ਹੈ ਕਿ ਇਹ ਪੌਣੇ ਦੋ ਕਰੋੜ ਤੋਂ ਸ਼ੁਰੂ ਹੁੰਦੀ ਹੈ ਪਾਣੀ ਤੋਂ ਇਲਾਵਾ ਪਹਾੜਾਂ ਦੀ ਉਤਰਾਈ ਚੜਾਈ ਮਾਰੂਥਲ ਬਰਫੀਲੇ ਰਾਹਾਂ ਤੇ ਅਤੇ ਦਲਦਲ ਤੱਕ ਵੀ ਇਹ ਗੱਡੀ ਚੱਲ ਸਕਦੀ ਹੈ 55 ਹਾਰਸ ਪਾਵਰ ਦੇ ਹੁੰਡਈ ਦੇ ਹੁੰਡੇ ਦੇ ਇੰਜਨ ਵਾਲੀ ਇਸ ਗੱਡੀ ਦੀ ਡੀਜ਼ਲ ਦੀ ਟੈਂਕੀ ਦੀ ਸਮਰੱਥਾ 300 ਲੀਟਰ ਤੋਂ ਵੱਧ ਹੈ ਅਤੇ ਇਸ ਨਾਲ ਇਹ 60 ਘੰਟੇ ਲਗਾਤਾਰ ਚੱਲ ਸਕਦੀ ਹੈ ਇਸ ਨੂੰ ਡਰਾਈਵ ਕਰਨ ਲਈ ਵਿਸ਼ੇਸ਼ ਟ੍ਰੇਨਿੰਗ ਲੈਣੀ ਪੈਂਦੀ ਹੈ।

ਅਸੀਂ ਇਸ ਗੱਡੀ ਵਿੱਚ ਸਵਾਰ ਹੋ ਕੇ ਅਤੇ ਅੰਦਰ ਬੈਠ ਕੇ ਵੀ ਦੇਖਿਆ ਆਪਣੀ ਕਿਸਮ ਦਾ ਵੱਖਰਾ ਹੀ ਤਜਰਬਾ ਮਹਿਸੂਸ ਹੋਇਆ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਜਾਂ ਹੋਰ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵੀ ਇਹਨਾਂ ਗੱਡੀਆਂ ਨੂੰ ਖੁਦ ਹੀ ਖਰੀਦ ਕੇ ਹੜਾਂ ਅਤੇ ਅਜਿਹੇ ਐਮਰਜੈਂਸੀ ਵਾਲੇ ਸਮੇਂ ਵਿੱਚ ਵਰਤਣ ਲਈ ਤਿਆਰ ਬਰ ਤਿਆਰ ਰੱਖਣਗੀਆਂ ਜੇਕਰ ਅਜਿਹਾ ਕਰ ਲਿਆ ਜਾਂਦਾ ਹੈ ਤਾਂ ਕੁਦਰਤੀ ਆਫਤਾਂ ਮੌਕੇ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਤੋਂ ਕਾਫੀ ਹੱਦ ਤੱਕ ਬਚਤ ਹੋ ਸਕਦੀ ਹੈ।
ਇਹ ਵੀ ਦਿਲਚਸਪ ਗੱਲ ਹੈ ਕਿ ਕਿ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਜੇਕਰ ਅੱਜ ਤੁਸੀਂ ਇਹ ਗੱਡੀ ਆਰਡਰ ਕਰੋ ਤਾਂ ਤੁਹਾਨੂੰ 48 ਘੰਟਿਆਂ ਦੇ ਵਿੱਚ ਇਸਦੇ ਡਿਲੀਵਰੀ ਦੇ ਦਿੱਤੀ ਜਾਵੇ ਜੇ ਕੋਈ ਸਪੈਸ਼ਲ ਕਿਸਮ ਦੀ ਗੱਡੀ ਬਣਾਉਣੀ ਹੋਵੇ ਤਾਂ ਉਹ ਵੱਖਰੀ ਗੱਲ ਹੈ।
.jpeg)