← ਪਿਛੇ ਪਰਤੋ
Flood Updates : ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਦਾ ਅਸਰ, ਬਿਆਸ ਦਰਿਆ ਨੇ ਕਈ ਕਿਲੋਮੀਟਰ ਵਧਾਇਆ ਆਪਣਾ ਦਾਇਰਾ
ਰੋਹਿਤ ਗੁਪਤਾ
ਗੁਰਦਾਸਪੁਰ 29 ਅਗਸਤ
ਬੀਤੇ ਦਿਨ ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ ਇਕ ਲੱਖ 10 ਹਜਾਰ ਕਿਊਬਿਕ ਪਾਣੀ ਛੱਡਿਆ ਗਿਆ ਸੀ ਦੇਰ ਸ਼ਾਮ ਇਹ ਪਾਣੀ ਗੁਰਦਾਸਪੁਰ ਦੀ ਹੱਦ ਦੇ ਵਿੱਚ ਪਹੁੰਚਿਆ ਅਤੇ ਹੌਲੀ ਹੌਲੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਦਾ ਗਿਆ। ਹੁਣ ਇਸ ਪਾਣੀ ਨੇ ਆਪਣਾ ਦਾਇਰਾ ਲਗਭਗ ਤਿੰਨ ਕਿਲੋਮੀਟਰ ਵਧਾ ਲਿਆ ਹੈ । ਦਰਿਆ ਦੇ ਨਾਲ ਨਾਲ ਚਲਦੀ ਧੁੱਸੀਂ ਕਈ ਜਗ੍ਹਾ ਤੋਂ ਟੁੱਟਣ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਵਿਆਸ ਦਰਿਆ ਨੇ ਵੀ ਨੁਕਸਾਨ ਕੀਤਾ ਹੈ ਪਰ ਗੁਰਦਾਸਪੁਰ ਵਿੱਚ ਫਿਲਹਾਲ ਬਿਆਸ ਦਰਿਆ ਨੇ ਦਰਿਆ ਕਿਨਾਰੇ ਦੇ ਪਿੰਡਾਂ ਦੀਆਂ ਫਸਲਾਂ ਨੂੰ ਹੀ ਚਪੇਟ ਵਿੱਚ ਲਿਆ ਹੈ ।ਮੁਕੇਰੀਆਂ ਗੁਰਦਾਸਪੁਰ ਰੋਡ ਤੇ ਸਥਿਤ ਜਗਤਪੁਰ ਟਾਂਡਾ ਪੁਲ ਹੇਠੋਂ ਵਗਦੇ ਬਿਆਸ ਦਰਿਆ ਦੇ ਪਾਣੀ ਅਤੇ ਰਿਹਾਇਸ਼ੀ ਇਲਾਕਿਆਂ ਦਰਮਿਆਨ ਧੁੱਸੀ ਰੱਖਿਅਕ ਬਣ ਕੇ ਹਜੇ ਤੱਕ ਖੜੀ ਹੈ ਪਰ ਬਦਕਿਸਮਤਿ ਨਾਲ ਜੇਕਰ ਪਾਣੀ ਦੇ ਤੇਜ ਬਹਾਅ ਕਾਰਨ ਧੁੱਸੀਂ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਇਹੋ ਧੁੱਸੀਂ ਖਤਰਨਾਕ ਰੂਪ ਧਾਰਨ ਕਰ ਲਵੇਗੀ । ਫਿਲਹਾਲ ਬਿਆਸ ਦਰਿਆ ਨੇ ਕਿਨਾਰੇ ਦੇ ਹਜ਼ਾਰਾਂ ਏਕੜ ਦੀ ਗੰਨੇ ਅਤੇ ਝੋਨੇ ਦੀ ਫਸਲ ਨੂੰ ਆਪਣੇ ਅੰਦਰ ਲੁਕੋ ਲਿਆ ਹੈ ਅਤੇ ਪਾਪੂਲਰ ਦੇ ਪੂਰੇ ਪਲ ਚੁੱਕੇ ਦਰਖਤਾਂ ਦੇ ਵੀ ਸਿਰਫ ਪੱਤੇ ਹੀ ਨਜ਼ਰ ਆ ਰਹੇ ਹਨ ਮੁੱਢ ਤੇ ਟਹਿਣੇ ਦਰਿਆ ਦੇ ਪਾਣੀ ਵਿੱਚ ਸਮਾ ਗਏ ਹਨ।
Total Responses : 582