← ਪਿਛੇ ਪਰਤੋ
ਰਾਵੀ ਦਰਿਆ ਵਿੱਚ 14 ਵੱਖ ਵੱਖ ਥਾਵਾਂ ਤੇ ਧੁੱਸੀ ਬੰਨਾ ਵਿੱਚ ਪਏ ਪਾੜ ਅਤੇ 200 ਦੇ ਕਰੀਬ ਪੇਂਡੂ ਇਲਾਕੇ ਦੀਆਂ ਟੁੱਟੀਆਂ ਪੁੱਲੀਆਂ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 30 ਅਗਸਤ 2025 - ਪਿਛਲੇ ਕੁਝ ਦਿਨ ਪਹਿਲਾਂ ਰਾਵੀ ਦਰਿਆ ਵਿੱਚ ਵੱਧੇ ਪਾਣੀ ਦੇ ਪੱਧਰ ਕਾਰਨ ਜਿੱਥੇ ਰਾਵੀ ਦਰਿਆ ਦੇ ਨੇੜਲੇ ਕਰੀਬ 15 ਤੋਂ 16 ਕਿਲੋਮੀਟਰ ਦੂਰੀ ਤੱਕ ਇਲਾਕੇ ਵਿੱਚ ਹੜ ਦੀ ਮਾਰ ਹੇਠਾਂ ਆਏ ਲੱਗ ਕੇ ਅੰਦਰ ਵੱਡੇ ਪੱਧਰ ਤੇ ਆਉਣ ਜਾਣ ਵਾਲੀਆਂ ਸੜਕਾਂ ਤੇ ਬਣੀਆਂ ਪੁੱਲੀਆਂ ਅਤੇ ਧੁੱਸੀ ਬੰਨਾ ਦਾ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਜਿਸ ਕਾਰਨ ਰਾਵੀ ਦਰਿਆ ਦੇ ਨੇੜਲੇ ਇਲਾਕਿਆਂ ਵਿੱਚ ਤਾਂ ਰਾਵੀ ਦਰਿਆ ਦਾ ਬਹੁਤ ਵੱਡੇ ਪੱਧਰ ਤੇ ਕਹਿਰ ਵੇਖਣ ਨੂੰ ਮਿਲਿਆ ਸੀ ਉਥੇ ਹੀ ਸੜਕਾਂ ਦਾ ਵੀ ਇਸ ਹੜ ਦੀ ਮਾਰ ਹੇਠਾਂ ਬੜੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਾਣਕਾਰੀ ਅਨੁਸਾਰ ਇਸ ਰਾਵੀ ਦਰਿਆ ਦੇ ਹੜ ਨਾਲ ਵੱਖ-ਵੱਖ ਜਗ੍ਹਾ ਤੇ 14 ਥਾਵਾਂ ਤੇ ਧੁੱਸੀ ਬੰਨਾ ਵਿੱਚ ਵੱਡੇ ਪਾੜ ਪਏ ਸਨ ਅਤੇ ਕਈ ਛੋਟੇ ਮੋਟੇ ਪਾਾੜ ਵੀ ਪਏ ਸਨ ।ਪੇਂਡੂ ਏਰੀਏ ਵਿੱਚ ਅਲੱਗ ਅਲੱਗ ਜਗ੍ਹਾ ਤੋਂ 200 ਤੋਂ ਵੱਧ ਪਿੰਡਾਂ ਦੀਆਂ ਪੁੱਲੀਆਂ ਨੂੰ ਨੁਕਸਾਨ ਹੋਇਆ ਜਿਸ ਕਾਰਨ ਲੋਕਾਂ ਦਾ ਆਉਣਾ ਜਾਣਾ ਬਿਲਕੁਲ ਬੰਦ ਹੋ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਇਹਨਾਂ ਪਾੜਾਂ ਨੂੰ ਬੰਦ ਕਰਨ ਵਿੱਚ ਲਗਾਤਾਰ ਜੁੱਟਿਆ ਹੋਇਆ ਹੈ ਇਸ ਤੋਂ ਇਲਾਵਾ ਕਈ ਸਮਾਜ ਸੇਵਕ ਜਥੇਬੰਦੀਆਂ ਵੀ ਦਿਨ ਰਾਤ ਜੁੱਟ ਕੇ ਪ੍ਰਸ਼ਾਸਨ ਨਾਲ ਇਹਨਾਂ ਪਾੜਾਂ ਨੂੰ ਬੰਦ ਕਰਨ ਦੇ ਕਾਰਜ ਵਿੱਚ ਲੱਗੀਆਂ ਹੋਈਆਂ ਸਨ। ਇਹਨਾਂ ਪਾੜਾਂ ਕਰਕੇ ਹੀ ਬਹੁਤੇ ਪਿੰਡਾਂ ਵਿੱਚ ਹੜ ਦੀ ਸਥਿਤੀ ਬਣੀ ਸੀ ਅਤੇ ਪਿੰਡਾਂ ਨੂੰ ਪਾੜ ਪੈਣ ਕਾਰਨ ਨੁਕਸਾਨ ਪਹੁੰਚਿਆ।
Total Responses : 601