ਦੁਨੀਆ ਦਾ ਸਭ ਤੋਂ ਵੱਡਾ ਖਜ਼ਾਨਾ
ਬੱਚਿਆਂ ਦੀ ਮੁਸਕਰਾਹਟ
ਲੱਗੀਆਂ ਰੌਣਕਾਂ, ਹੋਏ ਸਨਮਾਨ ‘ਅਕਾਲ ਫਾਊਂਡੇਸ਼ਨ’ ਤੇ ‘ਰੇਡੀਓ ਸਪਾਈਸ’ ਨੇ ਕਰਵਾਇਆ ‘ਫੈਮਿਲੀ ਫੱਨ ਡੇਅ’
-328 ਬੱਚਿਆਂ ਨੇ ਪਾਣੀ ਦੇ ਵਿਚ ਕੀਤੀਆਂ ਅਠਖੇਲ੍ਹੀਆਂ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 03 ਫਰਵਰੀ 2025:-ਕਹਿੰਦੇ ਨੇ ਦੁਨੀਆ ਦਾ ਸਭ ਤੋਂ ਵੱਡਾ ਖਜ਼ਾਨਾ ਇਕ ਬੱਚੇ ਦੀ ਮੁਸਕਰਾਹਟ ਹੁੰਦੀ ਹੈ। ਜੇਕਰ ਇਹ ਮੁਸਕਰਾਹਟ ਤੁਸੀਂ ਬੱਚਿਆਂ ਦੇ ਮੁਖੜੇ ਉਤੇ ਕਾਇਮ ਕਰਨ ਵਿਚ ਕਾਮਯਾਬ ਹੋ ਜਾਂਦੇ ਹੋ ਤਾਂ ਤੁਸੀਂ ਕੋਈ ਖਜ਼ਾਨਾ ਪ੍ਰਾਪਤ ਕਰਨ ਦੇ ਬਰਾਬਰ ਹੋ ਜਾਂਦੇ ਹੋ। ਅਜਿਹਾ ਹੀ ਉਦਮ ਕੱਲ੍ਹ ਕੀਤਾ ਗਿਆ। ਨਿਊਜ਼ੀਲੈਂਡ ਮਲਟੀਮੀਡੀਆ ਟ੍ਰਸਟ ਅਤੇ ਅਕਾਲ ਫਾਊਂਡੇਸ਼ਨ ਦੇ ਉਦਮ ਸਦਕਾ ਰੇਡੀਓ ਸਪਾਈਸ ਦੇ ਸਹਿਯੋਗ ਨਾਲ ਸਲਾਨਾ ਪਿਕਨਿਕ (ਫੈਮਿਲੀ ਫੱਨ ਡੇਅ) ਇਸ ਵਾਰ ਬੀਤੇ ਕੱਲ੍ਹ ‘ਵੈਕਟਰ ਵੈਰੋ ਵਾਟਰ ਪਾਰਕ, 770 ਗ੍ਰੇਟ ਸਾਊਥ ਰੋਡ ਮੈਨੁਕਾਓ’ (ਵੋਡਾਫੋਨ ਈਵੈਂਟਰ ਦੇ ਹਾਤੇ ਵਿਚ) ਵਿਖੇ ਮਨਾਈ ਗਈ। 328 ਬੱਚਿਆਂ ਨੇ ਰਜਿਟ੍ਰੇਸ਼ਨ ਦੇ ਰਾਹੀਂ ਪਾਣੀ ਦੇ ਵਿਚ ਬੋਟਾਂ ਰਾਹੀਂ ਅਠਖੇਲੀਆਂ ਕੀਤੀਆਂ। ਵੱਖ-ਵੱਖ ਤਰ੍ਹਾਂ ਦੀਆਂ ਬੱਚਿਆਂ ਦੀਆਂ ਖੇਡਾਂ ਅਤੇ ਵੱਡਿਆਂ ਦੇ ਲਈ ਖੇਡਾਂ ਖੇਡਾਈਆਂ ਗਈਆਂ।
ਫ੍ਰੀ ਖਾਣ-ਪੀਣ ਦੇ ਲਈ ਫੂਡ ਸਟਾਲ ਲਗਾਏ ਗਏ। ਦਸਤਾਰਾਂ ਸਜਾਉਣ ਲਈ ਦਸਤਾਰ ਕੈਂਪ ਲਗਾਇਆ ਗਿਆ। ਫ੍ਰੀ ਪਾਰਕਿੰਗ ਰੱਖੀ ਗਈ ਸੀ। ਇਸ ਪਿਕਨਿਕ ਦੇ ਵਿਚ ਐਕਟ ਪਾਰਟੀ ਸਾਂਸਦ ਡਾ. ਪਰਮਜੀਤ ਪਰਮਾਰ, ਕੌਂਸਲਰ ਡੇਨੀਅਲ, ਸ਼੍ਰੀ ਮਾਰਸ਼ਲ ਵਾਲੀਆ, ਪੁਲਿਸ ਅਫਸਰ ਐਂਡਰੀਓ, ਡਾ. ਜਗਜੀਤ ਸਿੰਘ ਆਨੇਰੀਰੀ ਕੌਂਸਿਲ ਜੌਰਜੀਆ, ਅਕਾਲ ਫਾਊਂਡੇਸ਼ਨ ਦੇ ਪ੍ਰਧਾਨ ਸ. ਰਘਬੀਰ ਸਿੰਘ ਜੇ.ਪੀ., ਸ. ਜਰਨੈਲ ਸਿੰਘ ਰਾਹੋਂ ਪ੍ਰਧਾਨ ਵਾਇਕਾਟੋ ਸ਼ਹੀਦੇ ਆਜ਼ਮ ਸ. ਭਗਤ ਸਿੰਘ ਟ੍ਰਸਟ, ਸ. ਕੁਲਦੀਪ ਸਿੰਘ ਰਾਜਾ, ਸ. ਦਲਜੀਤ ਸਿੰਘ ਸਿੱਧੂ ਪ੍ਰਧਾਨ ਨਿਊਜ਼ੀਲੈਂਡ ਸਿੱਖ ਗੇਮਜ਼, ਗਾਇਕ ਮਨਪ੍ਰੀਤ ਸਵੱਦੀ, ਸ. ਨਵਜੋਤ ਸਿੰਘ ਸਿੱਧੂ- ਐਡਵੋਕੇਟ ਮਨਿੰਦਰ ਸਿੰਧੂ, ਪੱਤਰਕਾਰ ਤੇ ਰੇਡੀਓ ਪੇਸ਼ਕਾਰ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਨਵਤੇਜ ਸਿੰਘ ਰੰਧਾਵਾ, ਰੇਡੀਓ ਹੋਸਟ ਐਨ. ਵੀ ਸਿੰਘ, ਸ. ਹਰਮੀਕ ਸਿੰਘ, ਸ. ਗੁਰਸਿਮਰਨ ਸਿੰਘ ਮਿੰਟੂ ਅਤੇ ਹੋਰ ਬਹੁਤ ਸਾਰੇ ਹਾਜ਼ਿਰ ਸਨ।
ਮਾਨ-ਸਨਮਾਨ:ਸ. ਪੱਤਰਕਾਰ ਅਤੇ ਲੇਖਕ ਸੋਮ ਸਿੰਘ ਹੋਰਾਂ ਅਤੇ ਇਕ ਪ੍ਰਸਿੱਧ ਕਹਾਣੀਕਾਰ ਲਖਵਿੰਦਰ ਸਿੰਘ ਮੂਸਾ (ਸ਼ਤਰੰਜ ਤੇ ਜ਼ਿੰਦਗੀ) ਮਾਨ-ਸਨਮਾਨ ਕੀਤਾ ਗਿਆ। ਇਸ ਪਿਕਨਿਕ ਦੇ ਵਿਚ ਸ਼ਾਮਿਲ ਸਾਰੇ ਸਪਾਂਸ਼ਰਜ਼ ਦਾ ਮਾਨ-ਸਨਮਾਨ ਕੀਤਾ ਗਿਆ।