ਧੀ ਦੇ ਪਰਿਵਾਰ ਨੇ ਸਹੁਰੇ ਪਰਿਵਾਰ 'ਤੇ ਕੁੱਟਮਾਰ ਅਤੇ ਜ਼ਹਿਰ ਦੇਣ ਦੇ ਲਾਏ ਦੋਸ਼
- ਸੜਕ ਤੇ ਲੰਮਾ ਸਮਾਂ ਚੱਕਾ ਜਾਮ ਕਰਨ ਤੋਂ ਬਾਅਦ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ :- ਸਰਪੰਚ ਬਲਵਿੰਦਰ ਸਿੰਘ
- ਨੇਹਾ ਦੇ ਪੇਕੇ ਪਰਿਵਾਰ ਨਾਲ ਸਮੁੱਚੀ ਪੰਚਾਇਤ ਐਚਆਰ ਵੇਲੇ ਨਾਲ ਖੜ੍ਹੀ ਹੈ:- ਬਲਵਿੰਦਰ ਫੌਜੀ
ਚੋਵੇਸ਼ ਲਟਾਵਾ
ਸ੍ਰੀ ਅਨੰਦਪੁਰ ਸਾਹਿਬ 24 ਅਪ੍ਰੈਲ 2025 - ਸ੍ਰੀ ਕੀਰਤਪੁਰ ਸਾਹਿਬ-ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਿੰਡ ਰਾਮਪੁਰ ਵਿਚ ਪੰਜਾਬ ਦੇ ਕੀਰਤਪੁਰ ਸਾਹਿਬ ਤੇ ਨਾਲ ਲੱਗਦੇ ਪਿੰਡ ਝਿਜੜੀ ਦੀ ਲੜਕੀ ਦਾ ਵਿਆਹ ਪਿੰਡ ਰਾਮਪੁਰ ਗੁਜਰਾ ਦੇ ਰਹਿਣ ਵਾਲੇ ਲੜਕੇ ਸੰਜੂ ਜੋਲੀ ਜੋ ਕੀ ਭਾਰਤੀ ਫੌਜ ਵਿੱਚ ਤੈਨਾਤ ਸੀ, ਪੂਰੇ ਰੀਤੀ ਰਿਵਾਜਾਂ ਨਾਲ ਕੀਤਾ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦੋਵਾਂ ਪਤੀ ਪਤਨੀ ਦਾ ਝਗੜਾ ਹੋਣ ਲੱਗਿਆ, ਲੜਕੀ ਵਾਲਿਆਂ ਦਾ ਆਰੋਪ ਹੈ ਕੀ ਲੜਕੇ ਵਾਲੇ ਦਾਜ ਦੀ ਮੰਗ ਕਰ ਰਹੇ ਸੀ ਅਤੇ ਵਾਰ ਵਾਰ ਇਸ ਗੱਲ ਤੇ ਝਗੜਾ ਹੁੰਦਾ ਸੀ ਪਿੰਡ ਝਿੰਜੜੀ ਦੇ ਰਹਿਣ ਵਾਲੇ ਲੜਕੀ ਦੇ ਮਾਪਿਆਂ ਨੇ ਦੱਸਿਆ ਕਿ 18 ਅਪ੍ਰੈਲ ਨੂੰ ਲੜਕੀ ਦੀ ਤਬੀਅਤ ਖਰਾਬ ਹੋ ਗਈ ਸਾਨੂੰ ਸ਼ੱਕ ਹੈ ਸਾਡੀ ਲੜਕੀ ਨੂੰ ਜਹਿਰ ਦੇ ਕੇ ਮਾਰਿਆ ਗਿਆ ਹੈ।
ਸਾਨੂੰ ਇਸ ਗੱਲ ਦਾ ਪਤਾ 19 ਅਪ੍ਰੈਲ ਸਹੁਰੇ ਪਰਿਵਾਰ ਦੇ ਕਿਸੇ ਗੁਆਂਢੀ ਕੋਲੋ ਪਤਾ ਲੱਗ ਜਦੋਂ ਅਸੀਂ ਉਸ ਦੇ ਸਹੁਰੇ ਪਰਿਵਾਰ ਪਹੁੰਚੇ ਤਾਂ ਜਾ ਕੇ ਦੇਖਿਆ ਕਿ ਲੜਕੀ ਬੈਡ ਤੇ ਬੁਰੇ ਹਾਲਾਤਾਂ ਵਿੱਚ ਪਈ ਹੋਈ ਸੀ ਜਦੋਂ ਅਸੀਂ ਉਸ ਨੂੰ ਹਸਪਤਾਲ ਲੈ ਜਾਣ ਲੱਗੇ ਤਾਂ ਸਹੁਰੇ ਪਰਿਵਾਰ ਨੇ ਕਾਫੀ ਦੇਰ ਸਾਨੂੰ ਰੋਕ ਰੱਖਿਆ ਤੇ ਸਾਡੇ ਨਾਲ ਝਗੜਾ ਕੀਤਾ ,ਕਾਫੀ ਜਦੋ ਜਹਿਦ ਤੋਂ ਬਾਅਦ ਅਸੀਂ ਲੜਕੀ ਨੂੰ ਰੂਪਨਗਰ ਦੇ ਕਿਸੇ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਗਏ ਤਾਂ ਸਾਨੂੰ ਪਤਾ ਲੱਗਿਆ ਕਿ ਲੜਕੀ ਨੂੰ ਜਹਿਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਸ ਦੀ ਤਬੀਅਤ ਵਿਗੜਦੀ ਗਈ ਉਸ ਨੂੰ ਦੇਖਦੇ ਹੋਏ ਹਸਪਤਾਲ ਵੱਲੋਂ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ 23 ਅਪ੍ਰੈਲ ਸਵੇਰ ਨੂੰ ਉਸ ਦੀ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ । ਜਿਸ ਤੋਂ ਬਾਅਦ ਇਸ ਪੁਲਿਸ ਸਟੇਸ਼ਨ ਜੌਗੋ ( ਹਿਮਾਚਲ ਪ੍ਰਦੇਸ਼) ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ, ਲੇਕਿਨ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਵਿਰੋਧ ਵਿੱਚ ਲੜਕੀ ਪਰਿਵਾਰ ਵੱਲੋਂ ਨਾਲਗੜ ਪੁਲਿਸ ਥਾਣੇ ਅੱਗੇ ਦੋ ਦਿਨ ਚੱਕਾ ਜਾਮ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਪਰਿਵਾਰ ਦੀ ਮੰਗ ਅਨੁਸਾਰ ਮਾਮਲਾ ਦਰਜ ਕੀਤਾ ਗਿਆ।
ਕੱਲ ਸਹੁਰੇ ਪਰਿਵਾਰ ਦੇ ਛੇ ਮੈਂਬਰਾਂ ਪਰ ਐਫਆਈਆਰ ਰਜਿਸਟਰ ਕੀਤੀ ਗਈ ਜਿਸ ਵਿੱਚ ਲੜਕੀ ਦੇ ਪਤੀ ਅਤੇ ਮਾਤਾ ਪਿਤਾ ਦੋ ਭੈਣਾਂ ਤੇ ਸ਼ੋਹਰੇ ਦਾ ਵੱਡਾ ਭਰਾ ਸ਼ਾਮਿਲ ਹੈ ।ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਰਿਵਾਰ ਅਤੇ ਪਿੰਡ ਝਿੰਜੜੀ ਦੇ ਸਰਪੰਚ ਬਲਵਿੰਦਰ ਸਿੰਘ ਸਾਬਕਾ ਫ਼ੌਜੀ ਨੇ ਦੱਸਿਆ ਕਿ ਪਿਛਲੇ ਸਾਲ 2024 ਦੇ ਨਵੰਬਰ ਮਹੀਨੇ ਵਿੱਚ ਲੜਕੀ ਦੀ ਸ਼ਾਦੀ ਕੀਤੀ ਸੀ, ਜਿਸ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਦਹੇਜ ਲਿਆਣ ਲਈ ਤੰਗ ਕੀਤਾ ਜਾਂਣ ਲੱਗਾ। ਪਰਿਵਾਰ ਵਲੋਂ ਦੱਸਿਆ ਗਿਆ ਕੋਈ ਸਾਡੀ ਲੜਕੀ ਨੇ ਅੰਮ੍ਰਿਤ ਛਕਿਆ ਹੋਇਆ ਸੀ, ਜਿਸ ਤੋਂ ਸਾਰਾ ਪਰਿਵਾਰ ਤੰਗ ਸੀ। 14 ਅਪ੍ਰੈਲ ਵਾਲੇ ਦਿਨ ਲੜਕੀ ਨੂੰ ਜਬਰਦਸਤੀ ਨੱਥਲੀ ਪਹਿਨਾਈ ਗਈ, ਜਿਸ ਤੋਂ ਬਾਅਦ ਘਰ ਦੇ ਵਿੱਚ ਕਾਫੀ ਕਲੇਸ਼ ਹੋਇਆ। ਇਸ ਤੋਂ ਪਹਿਲਾਂ ਵੀ ਲੜਕੀ ਨਾਲ ਕਈ ਵਾਰ ਕੁੱਟ ਮਾਰ ਹੋਈ ਹੈ ਲੜਕੀ ਨੇਹਾ ਦੇ ਪੇਕੇ ਪਰਿਵਾਰ ਪਿੰਡ ਝਿੰਜੜੀ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੁੱਖ ਦੀ ਘੜੀ ਵਿੱਚ ਸਮੁੱਚੇ ਪਰਿਵਾਰ ਨਾਲ ਪੂਰੀ ਪਿੰਡ ਦੀ ਪੰਚਾਇਤ ਨਾਲ ਹੈ ਤੇ ਜਦੋ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀ ਆਪਣੇ ਪਿੰਡ ਦੀ ਧੀ ਦੇ ਕਤਲਾਂ ਤੋ ਮਾਣਯੋਗ ਅਦਾਲਤ ਤਕ ਦਾ ਇਨਸਾਫ਼ ਲੈਣ ਤੱਕ ਸਾਥ ਦੇਣਾਵਾਗੇ ਤੇ ਸੰਘਰਸ਼ ਜਾਰੀ ਰੱਖਾਂਗੇ।