ਕਰਤਾਰਪੁਰ ਰਾਹੀਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਡਰ ਕਿ ਕਿਤੇ ਇਹ ਰਸਤਾ ਵੀ ਨਾ ਹੋ ਜਾਵੇ ਬੰਦ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 24 ਅਪ੍ਰੈਲ 2025 - ਕਸ਼ਮੀਰ ਚ ਹੋਏ ਅਤੰਕੀ ਹਮਲੇ ਤੋਂ ਬਾਅਦ ਭਾਰਤ ਦੀ ਸਰਕਾਰ ਨੇ ਪਾਕਿਸਤਾਨ ਦੇ ਖਿਲਾਫ ਕੜਾ ਰੁੱਖ ਅਪਣਾਇਆ ਹੈ। ਜਿਸਦੇ ਚਲਦਿਆ ਪਾਕਿਸਤਾਨ ਦੇ ਵੀਜੇ ਰੱਦ ਕਰ ਦਿੱਤੇ ਗਏ ਹਨ ,ਅਟਾਰੀ ਪੋਸਟ ਬੰਦ ਕਰ ਦਿੱਤੀ ਗਈ ਹੈ ਇੱਥੋਂ ਤੱਕ ਕਿ ਅੰਬੈਸਡਰਾਂ ਨੂੰ ਵੀ ਵਾਪਸ ਜਾਣ ਦੇ ਹੁਕਮ ਦੇ ਦਿੱਤੇ ਗਏ ਹਨ । ਇਸ ਸਭ ਦੇ ਚਲਦੇ ਕਰਤਾਰਪੁਰ ਕੋਰੀਡੋਰ ਜਿਸ ਰਸਤੇ ਤੋਂ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਲਈ ਜਾ ਰਹੇ ਹਨ ਉਸ ਬਾਰੇ ਕੋਈ ਵੀ ਅਧਿਕਾਰਿਕ ਫੈਸਲਾ ਨਹੀਂ ਆਇਆ।
ਲੋਕ ਆਮ ਦਿਨਾਂ ਦੇ ਵਾਂਗ ਹੀ ਪਾਕਿਸਤਾਨ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਜਾ ਰਹੇ ਹਨ।ਜਦੋ ਇਸ ਬਾਰੇ ਪਾਕਿਸਤਾਨ ਤੋਂ ਆਣ ਅਤੇ ਜਾਣ ਵਾਲੇ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਜੋ ਕੀਤਾ ਗਲਤ ਕੀਤਾ।ਲੇਕਿਨ ਜੋ ਕਰਤਾਰਪੁਰ ਸਾਹਿਬ ਹੈ ਉਹ ਆਸਥਾ ਦਾ ਸਥਾਨ ਹੈ। ਆਸਥਾ ਲੈ ਕੇ ਚੱਲੇ ਹਾਂ ਗੁਰੂ ਘਰ ਨਤਮਸਤਕ ਹੋਣ ਲਈ ਜਾ ਰਹੇ ਹਾਂ।ਹਾਲਾਤ ਕੁਝ ਵੀ ਬਣਨ ਕਰਤਾਰਪੁਰ ਕੋਰੀਡੋਰ ਬੰਦ ਨਹੀਂ ਹੋਣਾ ਚਾਹੀਦਾ ਪਰ ਓਹਨਾ ਨੂੰ ਡਰ ਜਰੂਰ ਹੈ ਕਿ ਪਾਕਿਸਤਾਨ ਦੀ ਹਰਕਤ ਦੇ ਚਲਦੇ ਇਹ ਰਸਤਾ ਵੀ ਬੰਦ ਨਾ ਹੋ ਗਿਆ ਹੋਵੇ।