ਅਮਰੀਕਾ ਤੋਂ ਡਿਪੋਰਟ ਹੋ ਕੇ 45 ਦਿਨਾਂ ਬਾਅਦ ਪਰਤੇ ਪਿੰਡ ਤਲਾਣੀਆਂ ਦੇ ਗੁਰਮੀਤ ਸਿੰਘ ਨੇ ਦੱਸੀ ਆਪਣੀ ਹੱਡ ਬੀਤੀ
ਫਤਿਹਗੜ੍ਹ ਸਾਹਿਬ, 16 ਫਰਵਰੀ 2025 - ਅਮਰੀਕਾ ਤੋਂ ਡਿਪੋਰਟ ਹੋ ਕੇ 45 ਦਿਨਾਂ ਬਾਅਦ ਪਰਤੇ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਤਲਾਣੀਆਂ ਦੇ ਗੁਰਮੀਤ ਸਿੰਘ ਨੇ ਆਪਣੀ ਹੱਡ ਬੀਤੀ ਦਾਸਤਾਂ ਦੱਸਦਿਆ ਕਿਹਾ ਕਿ ਏਜੰਟ ਨੇ ਮੇਰੇ ਨਾਲ ਧੋਖਾ ਧੱੜੀ ਕੀਤੀ ਹੈ ਜਦਕਿ ਉਹਨਾਂ ਮੈਨੂੰ ਹਵਾਈ ਜਹਾਜ਼ ਰਾਹੀਂ ਸਿੱਧਾ ਅਮਰੀਕਾ ਪਹੁੰਚਾਉਣ ਦੀ ਗੱਲ ਕੀਤੀ ਸੀ ਏਜੰਟ ਨੇ ਮੇਰੇ ਤੋਂ 25 ਲੱਖ ਰੁਪਏ ਪਹਿਲਾਂ ਲਏ ਬਾਅਦ ਵਿੱਚ ਰਸਤੇ ਵਿੱਚ ਮੇਰੇ ਤੋ ਸ਼ਰੀਰਕ ਤੌਰ ਤੇ ਕੁੱਟਮਾਰ,ਕਰੰਟ ਤੱਕ ਲਾ ਕੇ ਤੇ ਗੋਲੀ ਮਾਰਨ ਦੀਆਂ ਧਮਕੀਆਂ ਦੇ ਕੇ ਹੋਰ ਪੈਸੇ ਮੰਗਵਾਏ ਗਏ।
ਇਸ ਇਸ ਮੌਕੇ ਗੁਰਮੀਤ ਸਿੰਘ ਤੇ ਉਸਦੇ ਪਰਿਵਾਰ ਨਾਲ ਮੁਲਾਕਾਤ ਕਰਨ ਉਹਨਾਂ ਦੇ ਗ੍ਰਹਿ ਵਿਖੇ ਸ:ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਬਿਨਾਂ ਸੁਣਵਾਈ ਕਰੇ ਡਿਪੋਰਟ ਕਰ ਰਿਹਾ ਹੈ ਜਿਸ ਕਾਰਨ ਜਿਹੜੇ ਨੌਜਵਾਨ ਪਿਛਲੇ ਦਿਨਾਂ ਵਿੱਚ ਅਮਰੀਕਾ ਗਏ ਹਨ ਉਹਨਾਂ ਦੇ ਪਰਿਵਾਰ ਡੂੰਗੀ ਚਿੰਤਾ ਵਿੱਚ ਹਨ।
ਭੁੱਟਾ ਨੇ ਕਿਹਾ ਕਿ ਪਿਛਲੇ ਸਮੇਂ ਕੇਂਦਰ ਸਰਕਾਰ ਨੇ ਕਰੋੜਾਂ ਨੌਕਰੀਆਂ ਅਤੇ ਕਾਂਗਰਸ ਦੀ ਸਰਕਾਰ ਨੇ ਘਰ-ਘਰ ਨੌਕਰੀ ਦੇਣ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਹਰ ਨੌਜਵਾਨ ਨੂੰ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ ਪ੍ਰੰਤੂ ਸਾਰੇ ਵਾਅਦੇ ਖੋਖਲੇ ਨਿਕਲੇ ਬੇਰੁਜ਼ਗਾਰ ਨੌਜਵਾਨ ਆਪਣੇ ਘਰੇਲੂ ਜਰੂਰਤਾਂ ਪੂਰੀਆਂ ਕਰਨ ਲਈ ਜਮੀਨਾਂ ਵੇਚ ਜਾਂ ਗਹਿਣੇ ਕਰ ਜਾਂ ਉਧਾਰ ਪੈਸੇ ਲੈ ਕੇ ਦੂਜੇ ਮੁਲਕਾਂ ਵੱਲ ਨੂੰ ਰੁੱਖ ਕਰ ਰਹੇ ਹਨ।
ਉਹਨਾਂ ਕਿਹਾ ਕਿ ਜਿਹੜੇ ਨੌਜਵਾਨ ਵਾਪਸ ਆ ਰਹੇ ਨੇ ਉਹਨਾਂ ਨਾਲ ਧੋਖਾ ਧੜੀ ਕਰਨ ਵਾਲੇ ਏਜਂਟਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰੇ ਤਾਂ ਕਿ ਡਿਪੋਰਟ ਹੋ ਕੇ ਪਰਤੇ ਰਹੇ ਨੌਜਵਾਨਾਂ ਨੂੰ ਕੋਈ ਸਹਾਰਾ ਮਿਲ ਸਕੇ।ਇਸ ਮੌਕੇ ਜਸਵੀਰ ਸਿੰਘ ਸਾਬਕਾ ਐਮਸੀ ਤਲਾਣੀਆਂ ਸੁਰਜੀਤ ਸਿੰਘ ਤਲਾਣੀਆਂ ਹਰਪ੍ਰੀਤ ਸਿੰਘ ਤਲਾਣੀਆਂ ਮਨਜੀਤ ਸਿੰਘ ਮਾਨ ਆਦਿ ਹਾਜ਼ਰ ਸਨ।