ਡਿਪੋਰਟ ਹੋ ਕੇ ਆਏ ਪੰਜਾਬ ਤੋਂ ਬਾਹਰ ਦੇ ਸੂਬਿਆਂ ਦੇ ਨੌਜਵਾਨ ਵੀ ਆਪਣੇ : ਕੁਲਦੀਪ ਧਾਲੀਵਾਲ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 15 ਫਰਵਰੀ 2025 - ਅੰਮ੍ਰਿਤਸਰ ਦੇ ਵਿੱਚ ਏਜੀਏ ਹੈਰੀਟੇਜ ਕਲੱਬ ਵਿੱਚ ਬਣੇ ਕ੍ਰਿਕਟ ਸਟੇਡੀਅਮ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿੱਚ ਕੈਬਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਮੌਕੇ ਤੇ ਪਹੁੰਚ ਕੇ ਏਜੀਏ ਹੈਰੀਟੇਜ ਕ੍ਰਿਕਟ ਗਰਾਊਂਡ ਨੂੰ 5 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੇਜਰੀਵਾਲ ਦੇ ਸਵਾਲ ਤੇ ਹੱਥ ਜੋੜਦੇ ਹੋਏ ਕਿਹਾ ਕਿ ਇਹ ਕਦੀ ਵੀ ਹੋ ਨਹੀਂ ਸਕਦਾ। ਉਹਦੇ ਉਹਨਾਂ ਨੇ ਕਿਹਾ ਕਿ ਜੋ ਨੌਜਵਾਨ ਯੂਐਸ ਤੋਂ ਡਿਪੋਰਟ ਹੋ ਕੇ ਇੱਥੇ ਪਹੁੰਚ ਰਹੇ ਹਨ। ਉਹ ਆਪਣੇ ਹਨ ਚਾਹੇ ਉਹ ਪੰਜਾਬ ਦੇ ਹੋਣ ਚਾਹੇ ਉਹ ਕਿਸੇ ਹੋਰ ਸੂਬੇ ਦੇ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਨਾਲ ਮਿਲ ਕੇ ਉਹਨਾਂ ਦੇ ਲਈ ਹੀ ਆਵਾਜ਼ ਚੁੱਕਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਸੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਉਹਨਾਂ ਨੂੰ ਲੈ ਵਾਸਤੇ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚਣਗੇ।
ਅੰਮ੍ਰਿਤਸਰ ਦੇ ਵਿੱਚ ਮੌਜੂਦ ਕੈਬਨਿਤ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਅੱਜ ਕ੍ਰਿਕਟ ਟੂਰਨਾਮੈਂਟ ਤੇ ਵਿੱਚ ਪਾਰਟੀਸਪੇਟ ਕਰ ਰਹੇ ਨੌਜਵਾਨਾਂ ਦਾ ਹੌਸਲਾ ਵਧਾਉਣ ਵਾਸਤੇ 5 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਵਧੀਆ ਉਪਰਾਲਾ ਹੈ ਜਿਸ ਨੂੰ ਲੈ ਕੇ ਸਾਨੂੰ ਸਾਰਿਆਂ ਨੂੰ ਇਹਨਾਂ ਨੌਜਵਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਧਾਲੀਵਾਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਅੱਜ ਅਮਰੀਕਾ ਤੋਂ ਡਿਪੋਰਟ ਹੋ ਕੇ ਨੌਜਵਾਨ ਪੰਜਾਬ ਆ ਰਹੇ ਹਨ ਉਹਨਾਂ ਨੂੰ ਲੈਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਪਹੁੰਚਣਗੇ ਅਤੇ ਉਹਨਾਂ ਨੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸਿਰਫ ਪੰਜਾਬ ਦਾ ਨਾਮ ਬਦਨਾਮ ਕਰਨ ਵਾਸਤੇ ਹੀ ਇਹ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਅੱਗੇ ਬੋਲਦੇ ਹੋਏ ਕੁਲਦੀਪ ਸਿੰਘ ਧਾਰੀਵਾਲ ਨੇ ਕਿਹਾ ਕਿ ਚਾਹੇ ਉਹ ਪੰਜਾਬ ਦੇ ਬੱਚੇ ਹੋਣ ਚਾਹੇ ਉਹ ਕਿਸੇ ਹੋਰ ਸੂਬਿਆਂ ਦੇ ਅਸੀਂ ਉਹਨਾਂ ਨੂੰ ਜਰੂਰ ਰਿਸੀਵ ਕਰਾਂਗੇ ਤਾਂ ਜੋ ਕਿ ਉਹਨਾਂ ਦਾ ਹੌਸਲਾ ਵੱਧ ਸਕੇ ਉਹਨਾਂ ਨੇ ਕਿਹਾ ਕਿ ਉਹ ਕੋਈ ਕਿ ਕ੍ਰਿਮੀਨਲ ਵਿਰਕਤ ਵਿਅਕਤੀ ਨਹੀਂ ਹਨ ਉਹ ਸਾਡੇ ਪੰਜਾਬ ਦੇ ਨੌਜਵਾਨ ਹਨ ਅਤੇ ਪੰਜਾਬ ਦੇ ਰਾਹ ਨਾਲ ਹੋਰ ਸੂਬਿਆਂ ਦੇ ਨੌਜਵਾਨਾਂ ਦੇ ਅੱਗੇ ਬੋਲਦੇ ਕਿਹਾ ਕਿ ਜੋ ਅੰਮ੍ਰਿਤਸਰ ਤੇ ਮੇਅਰ ਦੀ ਚੋਣ ਨੂੰ ਲੈ ਕੇ ਜੋ ਵੀ ਪ੍ਰਕਿਰਿਆ ਹੋਈ ਹੈ ਉਹ ਬਿਲਕੁਲ ਸਹੀ ਸੀ ਅਤੇ ਜੋ ਇੱਕ ਨਿੱਜੀ ਚੈਨਲ ਉੱਤੇ ਵੀਡੀਓ ਚੱਲ ਰਹੀ ਹੈ ਉਸ ਤੇ ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ।
ਅੱਗੇ ਬੋਲਦੇ ਹੋਏ ਕੁਲਦੀਪ ਸਿੰਘ ਧਾਲੀਵਾਲ ਲੈਕੇ ਆ ਕਿ ਅੰਮ੍ਰਿਤਸਰ ਦੇ ਮੇਅਰ ਮੋਤੀ ਭਾਟੀਆ ਹਨ ਅਤੇ ਮੋਤੀਆਂ ਭਾਟੀਆ ਹੀ ਰਹਿਣਗੀਆਂ ਉਹਨਾਂ ਨੇ ਕਿਹਾ ਕਿ ਕੀ ਸਿਰਫ ਸੋਨੀ ਪਰਿਵਾਰ ਹੀ ਅੰਮ੍ਰਿਤਸਰ ਦੀ ਮੇਅਰ ਦੀ ਚੋਣ ਨੂੰ ਲੈ ਕੇ ਵਿਜੀਬਲ ਹਨ ਕੋਈ ਆਮ ਘਰ ਦਾ ਵਿਅਕਤੀ ਮੇਅਰ ਨਹੀਂ ਬਣ ਸਕਦਾ ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਮੋਤੀ ਭਾਟੀਆ ਇੱਕ ਵਧੀਆ ਮਿਹਰ ਬਣ ਕੇ ਅੰਮ੍ਰਿਤਸਰ ਨੂੰ ਸਹੀ ਕਰਨਗੇ ਅਤੇ ਅੱਜ ਵੀ ਉਹਨਾਂ ਵੱਲ ਇਸੇ ਗਰਾਊਂਡ ਦੇ ਵਿੱਚ ਪਹੁੰਚ ਜਿੱਦਾਂ ਜਾਇਜ਼ਾ ਲਿੱਤਾ ਗਿਆ ਹੈ ਅਤੇ ਅਸੀਂ ਕੁਝ ਸਮੇਂ ਤੱਕ ਇਸ ਜਗ੍ਹਾ ਤੇ ਅੰਤਰਰਾਸ਼ਟਰੀ ਮੈਚ ਕਰਾਉਂਦੇ ਹੋਏ ਵੀ ਇਹ ਨਜ਼ਰ ਆਵਾਂਗੇ ਤੇ ਹੋ ਸਕਿਆ ਤੇ ਆਈਪੀਐਲ ਦਾ ਮੈਚ ਵੀ ਇੱਥੇ ਜਰੂਰ ਕਰਵਾਇਆ ਜਾਵੇਗਾ। ਉਹ ਤੇ ਅਸੀਂ ਕੇਜਰੀਵਾਲ ਦੇ ਪੰਜਾਬ ਵਿੱਚ ਮੁੱਖ ਮੰਤਰੀ ਬਣਨ ਲੈ ਕੇ ਪੁੱਛੇ ਗਏ ਸਵਾਲ ਤੋਂ ਬਾਅਦ ਉਹਨਾਂ ਵੱਲੋਂ ਅਜੀਬੋ ਤਰੀਕ ਢੰਗ ਦੇ ਨਾਲ ਜਵਾਬ ਦਿੱਤਾ ਗਿਆ।