ਕਿਰਾਏਦਾਰਾਂ ਦੀ ਸ਼ਨਾਖਤ ਬਾਰੇ ਪੁਲਿਸ ਆਈ ਐਕਸ਼ਨ ਵਿੱਚ, ਮਕਾਨ ਮਾਲਕਾਂ ਨੂੰ ਦਿੱਤੀ ਚੇਤਾਵਨੀ
ਤੇਜੀ ਨਾਲ ਵੱਧ ਰਹੇ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਦੀ ਸ਼ਨਾਖਤ ਲਈ ਸਨਾਤਨ ਕ੍ਰਾਂਤੀ ਦਲ ਵੱਲੋਂ ਇੱਕ ਹਫਤੇ ਦਾ ਅਲਟੀਮੇਟਮ
ਰੋਹਿਤ ਗੁਪਤਾ
ਗੁਰਦਾਸਪੁਰ : ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬਨਾਏ ਗਏ ਸਨਾਤਨ ਕ੍ਰਾਂਤੀ ਦਲ ਦੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਦੀ ਸ਼ਨਾਖਤ ਬਾਰੇ ਛੇੜੀ ਗਈ ਮੁਹਿੰਮ ਦਾ ਪੁਲਿਸ ਤੇ ਅਸਰ ਹੁੰਦਾ ਦਿਖ ਰਿਹਾ ਹੈ। ਸਨਾਤਨ ਕ੍ਰਾਂਤੀ ਦਲ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਦੇ ਬਾਅਦ ਵੀ ਪੁਲਿਸ ਦੀ ਢਿੱਲੀ ਕਾਰਵਾਈ ਦੇ ਚਲਦਿਆਂ ਅੱਜ ਸਨਾਤਨ ਕ੍ਰਾਂਤੀ ਦਲ ਵੱਲੋਂ ਐਸਐਸਪੀ ਦਫਤਰ ਦੇ ਘੇਰਾਓ੍ਰ ਕਰਨ ਅਤੇ ਦਫਤਰ ਦੇ ਬਾਹਰ ਥਾਲੀਆਂ ਵਜਾ ਕੇ ਅਧਿਕਾਰੀਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਵੱਲੋਂ ਕ੍ਰਾਂਤੀ ਦਲ ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰਨ ਅਤੇ ਇੱਕ ਹਫਤੇ ਦਾ ਸਮਾਂ ਲੈਣ ਦੇ ਬਾਦ ਧਰਨਾ ਰੱਦ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਵੱਲੋਂ ਦਲ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਵਾਇਆ ਗਿਆ ਹੈ ਕਿ ਇੱਕ ਹਫਤੇ ਦੇ ਅੰਦਰ ਅੰਦਰ ਸ਼ਹਿਰ ਦੇ ਸਾਰੇ ਪਰਵਾਸੀ ਕਿਰਾਏਦਾਰਾਂ ਤੇ ਦੀ ਸ਼ਨਾਖਤ ਕਰ ਲਈ ਜਾਵੇਗੀ ਤੇ ਪੁਲਿਸ ਦਾ ਐਕਸ਼ਨ ਸ਼ੁਰੂ ਹੋ ਗਿਆ ਹੈ। ਥਾਣਾ ਸਿਟੀ ਗੁਰਦਾਸਪੁਰ ਦੇ ਐਸ ਐਚ ਓ ਗੁਰਮੀਤ ਸਿੰਘ ਨੇ ਸ਼ਹਿਰ ਦੇ ਤਮਾਮ ਮਕਾਨ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇੱਕ ਹਫਤੇ ਦੇ ਅੰਦਰ ਅੰਦਰ ਆਪਣੇ ਆਪਣੇ ਪ੍ਰਵਾਸੀ ਕਿਰਾਏਦਾਰਾਂ ਦੇ ਪੂਰੇ ਬਿਓਰੇ ਥਾਣੇ ਵਿੱਚ ਜਮਾ ਕਰਾਉਣ ਨਹੀਂ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।