← ਪਿਛੇ ਪਰਤੋ
ਅਕਾਲੀ ਦਲ ਦਿੱਲੀ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ: ਪਰਮਜੀਤ ਸਿੰਘ ਸਰਨਾ ਨਵੀਂ ਦਿੱਲੀ, 8 ਜਨਵਰੀ, 2025: ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ। ਉਹਨਾਂ ਕਿਹਾ ਕਿ ਦਿੱਲੀ ਵਿਚ ਕੋਈ ਅਜਿਹੀ ਸੀਟ ਨਹੀਂ ਹੈ ਜਿਥੇ ਅਕਾਲੀ ਦਲ ਆਪਣਾ ਉਮੀਦਵਾਰ ਖੜ੍ਹਾ ਕਰ ਕੇ ਚੋਣਾਂ ਜਿੱਤ ਸਕੇ। ਉਹਨਾਂ ਕਿਹਾ ਕਿ ਭਾਜਪਾ ਨਾਲ 1996 ਤੋਂ ਗਠਜੋੜ ਮਗਰੋਂ ਅਸੀਂ ਚੋਣਾਂ ਲੜਦੇ ਸੀ ਪਰ ਹੁਣ ਅਸੀਂ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ। ਉਹਨਾਂਕਿਹਾ ਕਿ ਬਗੈਰ ਗਠਜੋੜ ਦੇ ਅਸੀਂ ਚੋਣਾਂ ਨਹੀਂ ਲੜ ਸਕਦੇ। ਭਾਜਪਾ ਨਾਲ ਸਾਡਾ ਗਠਜੋੜ ਟੁੱਟ ਗਿਆ ਹੈ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਅਸੀਂ ਗਠਜੋੜ ਨਹੀਂ ਕਰ ਸਕਦੇ, ਇਸ ਲਈ ਅਸੀਂ ਦਿੱਲੀ ਵਿਧਾਨ ਸਭਾ ਚੋਣਾਂ ਨਹੀਂ ਲੜਾਂਗੇ।
Total Responses : 428