← ਪਿਛੇ ਪਰਤੋ
ਅਵਾਰਾ ਕੁੱਤਿਆਂ ਨੇ ਨੋਚ - ਨੋਚ ਖਾਧੀਆਂ ਕਿਸਾਨ ਦੀਆਂ 17 ਪਾਲਤੂ ਬੱਕਰੀਆਂ
ਮਨਜੀਤ ਢੱਲਾ
ਜੈਤੋ,5 ਜਨਵਰੀ 2025 : ਬੱਕਰੀ ਪਾਲਣ ਧੰਦੇ ਨਾਲ ਜੁੜੇ ਨੇੜਲੇ ਪਿੰਡ ਰੋੜੀਕਪੂਰਾ ਦੇ ਕਿਸਾਨ ਹਰਦੀਪ ਸਿੰਘ ਦੇ ਖੇਤ ਬਣੇ ਬੱਕਰੀ (ਗੌਟ) ਫਾਰਮ 'ਤੇ ਬੀਤੀ ਰਾਤ ਆਵਾਰਾ ਕੁੱਤਿਆ ਨੇ ਹਮਲਾ ਕਰ ਦਿੱਤਾ । ਕਿਸਾਨ ਦੀਆਂ 17 ਬੱਕਰੀਆਂ ਨੂੰ ਆਵਾਰਾ ਕੁੱਤੇ ਨੋਚ ਨੋਚ ਕੇ ਖਾ ਗਏ ਅਤੇ 10 ਬੱਕਰੀਆਂ ਨੂੰ ਨਕਾਰਾ ਕਰ ਦਿੱਤਾ । ਪੱਤਰਕਾਰਾਂ ਵਲੋਂ ਮੌਕੇ 'ਤੇ ਪਹੁੰਚ ਕੇ ਇਕੱਤਰ ਕੀਤੀ ਜਾਣਕਾਰੀ ਦੌਰਾਨ ਪੀੜਤ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਬੱਕਰੀ ਪਾਲਣ ਧੰਦੇ ਨਾਲ ਜੁੜਿਆ ਹੋਇਆ ਹੈ ਅਤੇ ਆਪਣੇ ਖੇਤ ਵਿਚ ਬੱਕਰੀ (ਗੌਟ) ਫਾਰਮ ਬਣਾਇਆ ਹੋਇਆ ਹੈ ।ਅੱਜ ਸਵੇਰੇ ਜਦ ਉਹ ਆਪਣੇ ਫਾਰਮ ਹਾਊਸ 'ਤੇ ਪਹੁੰਚਿਆ ਤਾਂ ਦੇਖਿਆ ਕਿ ਵੱਡੀ ਗਿਣਤੀ ਵਿਚ ਆਵਾਰਾ ਕੁੱਤੇ ਬੱਕਰੀਆਂ ਨੋਚ ਨੋਚ ਕੇ ਖਾ ਰਹੇ ਸਨ। ਉਨ੍ਹਾਂ ਨੇ ਆਪਣੇ ਸਾਥੀਆਂ ਮਦਦ ਬੜੀ ਜੱਦੋ ਜਹਿਦ ਨਾਲ ਕੁੱਤਿਆ ਨੂੰ ਫਾਰਮ ਹਾਊਸ ਤੋਂ ਬਾਹਰ ਕੱਢਿਆ ਤਾਂ ਦੇਖਿਆ ਕਿ 17 ਬੱਕਰੀਆਂ ਦੀ ਮੌਤ ਹੋ ਚੁੱਕੀ ਸੀ ਅਤੇ 10 ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ ਸਨ। ਉਨ੍ਹਾਂ ਅੱਗੇ ਦੱਸਿਆ ਕਿ ਬੱਕਰੀਆਂ ਦੀ ਸੁਰੱਖਿਆ ਲਈ ਬਣਾਏ ਗਏ ਬਿਲਡਿੰਗ ਦੇ ਦਰਵਾਜ਼ੇ ਦੇ ਹੇਠਲੇ ਪਾਸਿਓਂ ਆਵਾਰਾ ਕੁੱਤਿਆ ਵਲੋਂ ਮਿੱਟੀ ਪੱਟੀ ਗਈ ਅਤੇ ਉਸ ਰਸਤਿਓਂ ਅੰਦਰ ਵੜ ਕੇ ਬੱਕਰੀਆਂ 'ਤੇ ਹਮਲ ਕੀਤਾ। ਬੱਕਰੀ ਪਾਲਕ ਹਰਦੀਪ ਸਿੰਘ ਨੇ ਜ਼ਿਲ੍ਹਾ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
Total Responses : 397