ਉਸਾਰੀ ਦੇ ਕੰਮਾਂ ਵਿੱਚ ਵਰਤਿਆ ਜਾਣ ਵਾਲਾ ਸਮਾਨ ਮਿੱਟੀ, ਰੇਤਾ, ਬੱਜਰੀ, ਸੀਮੇਂਟ ਆਦਿ ਨੂੰ ਬਿਨ੍ਹਾਂ ਢਕੇ ਆਵਾਜਾਈ ਕਰਨ ਤੇ ਪੂਰਨ ਰੋਕ
- ਸੜਕੀ ਦੁਰਘ਼ਟਨਾਵਾਂ ਨੂੰ ਠੱਲ੍ਹ ਪਾਉਣ ਲਈ ਪਾਬੰਦੀ ਆਦੇਸ਼ ਕੀਤੇ ਜਾਰੀ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ
ਮੋਗਾ, 8 ਜਨਵਰੀ 2025 - ਵੱਖ ਵੱਖ ਵਿਅਕਤੀਆਂ ਵੱਲੋਂ ਉਸਾਰੀ ਦੇ ਕੰਮਾਂ ਵਿੱਚ ਵਰਤੋਂ ਆਉਣ ਵਾਲਾ ਸਮਾਨ ਜਿਵੇਂ ਕਿ ਮਿੱਟੀ, ਰੇਤਾ, ਬੱਜਰੀ, ਸੀਮੇਂਟ, ਇੱਟਾਂ ਆਦਿ ਨੂੰ ਬਿਨ੍ਹਾਂ ਢੱਕੇ ਟਰੈਕਟਰ ਟਰਾਲੀ, ਟਿੱਪਰਾਂ ਜਾਂ ਹੋਰ ਵਾਹਨਾਂ ਰਾਹੀਂ ਵੱਖ ਵੱਖ ਸਥਾਨਾਂ ਤੇ ਲਿਜਾਇਆ ਜਾਂਦਾ ਹੈ, ਇਸ ਆਵਾਜਾਈ ਦੌਰਾਨ ਬਰੀਕ ਸਮਾਨ ਸੜਕ ਤੇ ਆਵਾਜਾਈ ਕਰਨ ਵਾਲੇ ਵਿਅਕਤੀਆਂ ਦੀਆਂ ਅੱਖਾਂ ਵਿੱਚ ਪੈ ਜਾਂਦਾ ਹੈ। ਇਸ ਕਾਰਨ ਸੜਕਾਂ ਤੇ ਦੁਰਘਟਾਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਜਿਸ ਨਾਲ ਵਿਅਕਤੀਆਂ ਦਾ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ।
ਉਕਤ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਮੋਗਾ ਸ਼੍ਰੀਮਤੀ ਚਾਰੂਮਿਤਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਉਸਾਰੀ ਦੇ ਕੰਮਾਂ ਵਿੱਚ ਵਰਤੋਂ ਆਉਣ ਵਾਲਾ ਸਮਾਨ ਜਿਵੇਂ ਕਿ ਮਿੱਟੀ, ਰੇਤਾ, ਬੱਜਰੀ, ਸੀਮੇਂਟ, ਇੱਟਾਂ ਆਦਿ ਨੂੰ ਬਿਨ੍ਹਾਂ ਢੱਕੇ ਆਵਾਜਾਈ ਕਰਨ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਇਹਨਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।