ਸਪੀਕਰ ਕੁਲਤਾਰ ਸੰਧਵਾਂ ਵੱਲੋਂ 132 ਕੇ ਵੀ ਸਬ ਸਟੇਸ਼ਨ ਕੋਟਕਪੂਰਾ ਵਿਖੇ ਸੁਖਮਨੀ ਸਾਹਿਬ ਦੇ ਪਾਠ ਸਮਾਗਮ ਵਿੱਚ ਸ਼ਿਰਕਤ
ਪਰਵਿੰਦਰ ਸਿੰਘ ਕੰਧਾਰੀ
ਕੋਟਕਪੂਰਾ, 8 ਜਨਵਰੀ 2025 - 132 ਕੇ ਵੀ ਸਬ ਸਟੇਸ਼ਨ ਕੋਟਕਪੂਰਾ 1 ਅਤੇ ਓ ਅਤੇ ਐਮ ਮੰਡਲ, ਪਾਵਰਕੌਮ ਕੋਟਕਪੂਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ ਦੇ ਸਬੰਧ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕੀਤੀ। ਇਸ ਮੌਕੇ ਸ. ਸੁਖਜੀਤ ਸਿੰਘ ਢਿਲਵਾਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਫਰੀਦਕੋਟ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇੰਚਾਰਜ ਇੰਜੀਨੀਅਰ ਰਮਨਦੀਪ ਸਿੰਘ ਚਾਨਾ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਬ ਸਟੇਸ਼ਨ ਅਤੇ ਓ ਅਤੇ ਐਮ ਮੰਡਲ ਪਾਵਰਕੌਮ ਦੇ ਸਮੂਹ ਸਟਾਫ ਦੇ ਸਹਿਯੋਗ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।
ਇਸ ਮੌਕੇ ਸਮੂਹ ਸਟਾਫ ਵੱਲੋਂ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ। ਜਿਸ ਵਿਚ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੀ ਸੇਵਾ ਕਰਨ ਹਿੱਤ ਸਤਿਕਾਰ ਕਮੇਟੀ ਜਲਾਲੇਆਣਾ ਦੇ ਸਮੂਹ ਮੈਂਬਰਾਂ ਨੂੰ ਸਨਮਾਨਿਤ ਕੀਤਾ ਅਤੇ ਬੂਟੇ ਵੰਡ ਕੇ ਇਸ ਉਪਰਾਲੇ ਦੀ ਸ਼ੁਰੂਆਤ ਕੀਤੀ।
ਇਸ ਸਮਾਗਮ ਵਿੱਚ, ਇੰਜੀਨੀਅਰ ਗੁਰਪ੍ਰੀਤ ਸਿੰਘ, ਸਹਾਇਕ ਇੰਜੀਨੀਅਰ ਫਿਰੋਜ਼ਪੁਰ, ਇੰਜੀਨੀਅਰ ਵਰਿੰਦਰ ਬਾਂਸਲ ਸਹਾਇਕ ਇੰਜੀਨੀਅਰ, ਕੋਟਕਪੂਰਾ, ਇੰਜੀਨੀਅਰ ਮਨੀਸ਼ ਬਧਵਰ , ਸਹਾਇਕ ਇੰਜੀਨੀਅਰ ਮੁਕਤਸਰ ਸਾਹਿਬ, ਇੰਜੀਨੀਅਰ ਗੌਰਵ ਕੱਕੜ, ਸੀਨੀਅਰ ਕਾਰਜਕਾਰੀ ਇੰਜੀਨੀਅਰ, ਵੰਡ ਮੰਡਲ, ਕੋਟਕਪੂਰਾ, ਇੰਜੀਨੀਅਰ ਚੁਨੀਸ਼ ਜੈਨ, ਵਧੀਕ ਕਾਰਜਕਾਰੀ ਇੰਜੀਨੀਅਰ, ਸਿਟੀ ਸ/ਡ ਕੋਟਕਪੂਰਾ , ਇੰਜੀਨੀਅਰ ਰਮਨਦੀਪ ਸਿੰਘ ਚਾਨਾ ਇੰਚਾਰਜ 132 ਕੇ ਵੀ ਸਬ ਸਟੇਸ਼ਨ ਕੋਟਕਪੂਰਾ 1, ਮਨਪ੍ਰੀਤ ਸਿੰਘ ਜੇ ਈ ਸ/ਸ , ਪ੍ਰਭਜੋਤ ਸਿੰਘ ਐਸ ਐਸ ਏ, ਲਵਪ੍ਰੀਤ ਸਿੰਘ ਐਸ ਐਸ ਏ, ਸੁਖਵੀਰ ਸਿੰਘ ਸਹੋਤਾ,ਨਵੀਨ ਕੁਮਾਰ , ਰਣਮੀਤ ਸਿੰਘ ਸਮਨਦੀਪ ਸਿੰਘ ਲੇਖਾ ਅਫਸਰ, ਦਲਜੀਤ ਸਿੰਘ ਓ.ਸ੍ਰ.ਕ, ਮੈਡਮ ਗਗਨਦੀਪ ਕੋਰ ਐਲ ਡੀ ਸੀ , ਮਨਜਿੰਦਰ ਸਿੰਘ ਖੀਵਾ, ਜਗਤਾਰ ਸਿੰਘ ਮੱਲਕੇ, ਓ ਅਤੇ ਐਮ ਮੰਡਲ ਕੋਟਕਪੂਰਾ ਮੋਜੂਦ ਸਨ।